ਫਾਰਚੂਨਰ ਗੱਡੀ ‘ਤੇ ਸਟੰਟ ਕਰਨੇ ਨੌਜਵਾਨਾਂ ਨੂੰ ਮਹਿੰਗੇ ਪੈ ਗਏ ਜਦ ਪੁਲਿਸ ਦੇ ਅੜੀਕੇ ਚੜ੍ਹੇ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੜ੍ਹਬਾ ਦੇ ਐਸਐਚਓ ਨੇ ਨੌਜਵਾਨਾਂ ਨੂੰ ਭਾਜੜਾਂ ਪਾ ਦਿੱਤੀਆਂ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਕੁੱਝ ਸਕੂਲੀ ਨੌਜਵਾਨਾਂ ਵੱਲੋਂ ਦਿੜਬਾ ਵਿਖੇ ਨੈਸ਼ਨਲ ਹਾਈਵੇ ਰੋਡ ‘ਤੇ ਫੋਰਚੂਨਰ ਗੱਡੀ ਅਤੇ ਕੁਝ ਹੋਰ ਗੱਡੀਆਂ ਵਿੱਚ ਗੱਡੀ ਦੇ ਬਾਹਰ ਨਿਕਲ ਕੇ ਸਟੰਟ ਕੀਤੇ ਜਾ ਰਹੇ ਸੀ।
ਜਿੱਥੇ ਨੌਜਵਾਨਾਂ ਵੱਲੋਂ ਸਟੰਟ ਕਰਨ ਮੌਕੇ ਵੀਡੀਓ ਵੀ ਬਣਾਈ ਗਈ ਜਦ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਸਕੂਲੀ ਨੌਜਵਾਨ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕੇ। ਜਿਸ ਮਗਰੋਂ ਨੌਜਵਾਨਾਂ ਨੂੰ ਥਾਣੇ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ ਨੌਜਵਾਨਾਂ ਦਾ ਮੋਟਾ ਚਲਾਨ ਕੀਤਾ ਗਿਆ ਅਤੇ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ।
ਦਿੜਬਾ ਐਸਐਚਓ ਨੇ ਕਿਹਾ ਕਿ ਹੁਣ ਦਿੜਬਾ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਕਰਨ ਵਾਲਾ ਵਿਅਕਤੀ ਬਚ ਨਹੀਂ ਸਕੇਗਾ। ਤੁਹਾਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਸਟੰਟਬਾਜ਼ੀ ਕਰਨ ਨਾਲ ਕਿਸੇ ਦੀ ਵੀ ਜਾਨ ਨੂੰ ਖਤਰਾ ਹੋ ਸਕਦਾ ਜਿਸ ਕਰਕੇ ਪੁਲਿਸ ਹੁਣ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ।