ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇੱਕ ਬਾਰਦਾਨੇ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ। ਪੁਲਿਸ ਵੀ ਮੌਕੇ ‘ਤੇ ਮੌਜੂਦ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਾਲਕ ਨੇ ਦੱਸਿਆ ਅੱਗ ਸ਼ਾਰਟ ਸਰਕਟ ਕਾਰਨ ਲਗੀ ਹੈ। ਮੇਰੇ ਗੋਦਾਮ ਕੋਲ ਬਿਜਲੀ ਦਾ ਟਰਾਂਸਫਾਰਮਰ ਹੈ ਮੇਰਾ ਕਰੀਬ 4 ਤੋਂ 5 ਲੱਖ ਦਾ ਨੁਕਸਾਨ ਹੋ ਗਿਆ ਹੈ। ਉਸ ਪ੍ਰਸ਼ਾਸ਼ਨ ਤੋਂ ਮੰਗ ਦੀ ਗੁਹਾਰ ਲਗਾਈ।
ਫਾਇਰ ਅਧਿਕਾਰੀ ਨੇ ਦੱਸਿਆ ਸਾਨੂੰ ਸੂਚਨਾ ਮਿਲਦਿਆਂ ਹੀ ਅਸੀਂ ਏਥੇ ਆ ਗਏ ਸੀ। ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਕਰੀਬ 30 ਮਿੰਟ ‘ਚ ਅਸੀਂ ਅੱਗ ‘ਤੇ ਕਾਬੂ ਪਾ ਲਿਆ ਸੀ ਅਤੇ ਜਾਨੀ ਨੁਕਸਾਨ ਤੋਂ ਬਚਾ ਹੈ। ਇਸ ਅੱਗ ਦੀ ਲਪੇਟ ‘ਚ ਦੁਕਾਨ ਅੰਦਰ ਖੜਾ ਇਕ ਮੋਟਸਾਈਕਲ ਵੀ ਜਲ ਕੇ ਸੁਆਹ ਹੋ ਗਿਆ।