ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਸ਼ੁਭਮ ਅਗਰਵਾਲ ਹੁਣ ਰੂਪਨਗਰ ਜ਼ਿਲ੍ਹੇ ਦਾ ਵਾਧੂ ਚਾਰਜ ਸੰਭਾਲਣਗੇ।
ਤੁਹਾਨੂੰ ਦੱਸ ਦੇਈਏ ਕਿ, ਸ਼ੁਭਮ ਅਗਰਵਾਲ, ਆਈਪੀਐਸ, ਇਸ ਸਮੇਂ ਐਸਐਸਪੀ ਫਤਿਹਗੜ੍ਹ ਸਾਹਿਬ ਵਜੋਂ ਕੰਮ ਕਰ ਰਹੇ ਹਨ। ਸ਼ੁਭਮ ਅਗਰਵਾਲ, ਆਈਪੀਐਸ 21 ਅਪ੍ਰੈਲ 2025 ਤੋਂ 16 ਮਈ 2025 ਤੱਕ ਐਸਵੀਪੀ ਐਨਪੀਏ, ਹੈਦਰਾਬਾਦ ਵਿਖੇ ਚੱਲ ਰਹੇ ਪੜਾਅ-III/25ਵੀਂ ਮਿਡ-ਕਰੀਅਰ ਸਿਖਲਾਈ ਦੌਰਾਨ ਐਸਐਸਪੀ ਰੂਪਨਗਰ ਦਾ ਵਾਧੂ ਚਾਰਜ ਵੀ ਸੰਭਾਲਣਗੇ। ਇਹ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਗਿਆ ਹੈ।