ਪੱਟੀ, 30 ਜੁਲਾਈ : ਪੱਟੀ ਸ਼ਹਿਰ ਵਿੱਚ ਗੋਇੰਦਵਾਲ ਪਾਸੇ ਤੋਂ ਆਏ ਨਿਹੰਗ ਸਿੰਘਾਂ ਨੇ ਲੈਣ ਦੇਣ ਦੇ ਇੱਕ ਮਾਮਲੇ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਉਸਦੇ ਬੇਟੇ ਦਾ ਗੁੱਟ ਵੱਢ ਦਿੱਤਾ ਤੇ ਨਾਲ ਇਕ ਹੋਰ ਵਿਅਕਤੀ ਨੂੰ ਜਖਮੀ ਕਰ ਦਿੱਤਾ। ਮਰਨ ਵਾਲੇ ਦੀ ਪਹਿਚਾਣ ਸ਼ਮੀ ਕੁਮਾਰ ਵਜੋਂ ਹੋਈ।
ਹਸਪਤਾਲ ਵਿੱਚ ਜੇਰੇ ਇਲਾਜ ਸ਼ਮੀ ਕੁਮਾਰ ਦੇ ਬੇਟੇ ਨੇ ਦੱਸਿਆ ਕਿ ਲੈਣ ਦੇਣ ਦੇ ਮਾਮਲੇ ਵਿੱਚ ਪਹਿਲਾ ਹੀ ਸਮਝੌਤਾ ਹੋ ਗਿਆ ਸੀ, ਪਰ ਅੱਜ ਇੱਕ ਗੱਡੀ ਨਿਹੰਗ ਸਿੰਘਾਂ ਨੇ ਗੱਲ ਨਾ ਮੁੱਕਣ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨਾਲ ਲੈਣ ਦੇਣ ਦਾ ਮਾਮਲਾ ਸੀ, ਉਸ ਨਾਲ ਸਮਝੌਤਾ ਹੋ ਚੁੱਕਾ ਸੀ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ SSP ਅਸ਼ਵਨੀ ਕਪੂਰ ਨੇ ਦੱਸਿਆ ਕਿ ਇਹ ਮਾਮਲਾ ਲੈਣ ਦੇਣ ਦਾ ਸੀ, ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਵਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ, ਪਰ ਨਾ ਦੇਣ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਹਮਲਾਵਰ ਨਿਹੰਗ ਸਿੰਘਾਂ ਦੇ ਕਿਸ ਦਲ ਨਾਲ ਸੰਬੰਧਤ ਸਨ। ਉਂਜ ਇਹ ਸਪਸ਼ਟ ਹੋ ਗਿਆ ਹੈ ਕਿ ਨਿਹੰਗ ਸਿੰਘ ਗੋਇੰਦਵਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ।
ਪੱਟੀ ਸ਼ਹਿਰ ‘ਚ ਨਿਹੰਗਾਂ ਸਿੰਘਾਂ ਨੇ ਕਰਤਾ ਵੱਡਾ ਕਾਰਾ, ਦੇਖੋ ਦਿਨ ਖੜੇ ਦੀ ਵੱਡੀ ਵਾਰਦਾਤ




