ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਚਾਇਤੀ ਚੋਣਾਂ ਮੱਦੇਨਜ਼ਰ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਪੰਚਾਇਤੀ ਚੋਣਾਂ ;ਤੇ ਰੋਕ ਲਗਾ ਦਿੱਤੀ ਹੈ।
ਪੰਜਾਬ ‘ਚ 250 ਥਾਵਾਂ ‘ਤੇ ਚੋਣਾਂ ਨਹੀਂ ਹੋਣਗੀਆਂ। ਦੱਸ ਦਈਏ ਹਾਈਕੋਰਟ ‘ਚ ਨਾਮਜ਼ਦਗੀਆਂ ਰੱਦ ਕਰਨ ਦੀ ਸੁਣਵਾਈ ਹੋਈ ਸੀ। ਹਾਈਕੋਰਟ ਕੋਰਟ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਦੇ ਜਿਸ-ਜਿਸ ਪਿੰਡ ‘ਚੋਂ ਨਾਮਜ਼ਦਗੀਆਂ ਰੱਦ ਕਰਨ ਵਾਲੇ ਕੇਸ ਸਾਹਮਣੇ ਆਏ ਸੀ ਉੱਥੇ ਚੋਣਾਂ ਨਹੀਂ ਹੋਣਗੀਆਂ।