ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕਰਦੇ ਹੋਏ 9 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ‘ਚ 3 ਆਈ. ਏ. ਐੱਸ. ਅਤੇ 6 ਪੀ. ਸੀ. ਐੱਸ. ਅਧਿਕਾਰੀ ਸ਼ਾਮਲ ਹਨ । ਪੰਜਾਬ ਸਰਕਾਰ ਵਲੋਂ ਕੀਤਾ ਗਿਆ ਇਹ ਫੇਰਬਦਲ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ।
ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ‘ਚ ਅਰਵਿੰਦ ਕੁਮਾਰ, ਗਿਰੀਸ਼ ਦਿਆਲਨ, ਹਰਪ੍ਰੀਤ ਸਿੰਘ ਸੂਦਨ, ਰਾਕੇਸ਼ ਕੁਮਾਰ ਪੋਪਲੀ, ਅਮਿਤ ਸਰੀਨ, ਅੰਕੁਰ ਮਹਿੰਦਰੂ, ਵਿਕਾਸ ਹੀਰਾ, ਹਰਜੋਤ ਕੌਰ ਅਤੇ ਗੁਰਦੇਵ ਸਿੰਘ ਸ਼ਾਮਲ ਹਨ।