ਪੰਜਾਬ ਸਰਕਾਰ ਦੁਆਰਾ ਨਸ਼ਿਆ ਦੇ ਵਿਰੁੱਧ ਅਭਿਆਨ ਤਹਿਤ ਪੂਰੇ ਰਾਜ ਵਿਚ ਨਸ਼ਾ ਤਕਸਰਾ ਉਪਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਸ਼ਾ ਛੜਾਓ ਕੇਂਦਰ ,ਨਵ ਜੀਵਨ ਕੇਂਦਰ, ਸਿਵਿਲ ਹਸਪਤਾਲ ਲੁਧਿਆਣਾ ਵਿਚ ਲੱਗ ਰਹੇ “ਸੀ.ਐਮ. ਦੀ ਯੋਗਸ਼ਾਲਾ” ਕਲਾਸਾਂ ਦੁਆਰਾ ਮਰੀਜ਼ਾ ਨੂੰ ਲਾਭ ਮਿਲ ਰਿਹਾ ਹੈ ।
ਸੀ.ਐਮ ਦੀ ਯੋਗਸ਼ਾਲਾ ਦੀ ਪਹਿਲ ਸਵਾਸਥ ਸੇਵਾਵਾ ਨੂੰ ਆਮ ਜਨਤਾ ਤੱਕ ਪਹਿਚਾਉਣ ਅਤੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਵਸਥ ਨੂੰ ਬੇਹਤਰ ਬਣਾਉਣ ਦੇ ਉਦੇਸ਼ ਲਈ ਸ਼ੁਰੂ ਕੀਤੀ ਗਈ ਸੀ। ਜਿਸਦਾ ਜ਼ਿਲ੍ਹੇ ਦੇ ਹਜਾਰਾਂ ਲੋਕ ਪਹਿਲਾਂ ਤੋ ਹੀ ਲਾਭ ਲੈ ਰਹੇ ਹਨ ਅਤੇ ਯੋਗ ਦੀਆ ਕਲਾਸਾਂ ਵਿਚ ਆ ਕੇ ਯੋਗ ਕਰ ਰਹੇ ਹਨ ਹੁਣ ਇਸ ਪਹਿਲ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਲਾਗੂ ਕੀਤਾ ਗਿਆ ਹੈ। ਜਿੱਥੇ ਮਰੀਜ਼ਾ ਦੇ ਲਈ ਦਿਨ ਵਿਚ 2 ਵਾਰ ਯੋਗ ਕਲਾਸਾਂ ਲੱਗ ਰਹੀਆਂ ਹਨ ।
ਇੰਨਾ ਕਲਾਸਾਂ ਦਾ ਉਦੇਸ਼ ਮਰੀਜ਼ਾ ਨੂੰ ਮਾਨਸਿਕ ਤੌਰ ‘ਤੇ ਮਜਬੂਤ ਬਣਾਉਣਾ ਤਣਾਅ ਘੱਟ ਕਰਨਾ ਅਤੇ ਸਰੀਰਕ ਸਵਸਥ ਨੂੰ ਸੁਧਾਰਨਾ ਹੈ। ਤਾਂ ਜੋ ਨਸ਼ੇ ਦੀ ਲਤ ਤੋ ਛੁਟਕਾਰਾ ਮਿਲ ਸਕੇ। ਜ਼ਿਲੇ ਦੇ ਕੋਆਰਡੀਨੇਟਰ ਚੰਦਨ ਕੁਮਾਰ ਸਤਿਆਰਥੀ ਨੇ ਦੱਸਿਆ ਕਿ ਉਨ੍ਹਾ ਦੀਆ ਟੀਮਾਂ ਵੱਲੋਂ ਪ੍ਰਤੀਦਿਨ ਯੋਗਾ ਦੀਆਂ ਕਲਾਸਾਂ 2 ਸੈਸ਼ਨਾਂ ਵਿੱਚ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾ ਅਤੇ ਉਨ੍ਹਾਂ ਦੇ ਪਰਿਵਾਰਾ ਵਿੱਚ ਇਸ ਪਹਿਲ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲ਼ ਰਿਹਾ ਹੈ । ਯੋਗ ਦੇ ਮਾਧਿਅਮ ਨਾਲ ਮਰੀਜ਼ਾ ਨੂੰ ਨਸ਼ਾ ਛੱਡਣ ਵਿੱਚ ਮਾਨਸਿਕ ਸਹਾਰਾਂ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੱਧ ਰਿਹਾ ਹੈ । ਮਾਨਸਿਕ ਤਣਾਅ ਵਿਚ ਕਮੀ ਅਤੇ ਨੀਂਦ ਵਿੱਚ ਸੁਧਾਰ ਦੇਖਣ ਨੂੰ ਮਿਲ਼ ਰਿਹਾ ਹੈ ਅਤੇ ਨਸ਼ੇ ਵੱਲ ਜਾਣ ਦੀ ਸੰਭਾਵਨਾ ਘੱਟ ਰਹੀ ਹੈ ।