Sunday, March 1, 2026
spot_img

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ : ਹਸਪਤਾਲ ‘ਚ ਫਾਇਰਿੰਗ ਮਾਮਲੇ ‘ਚ ACP-SHO ਸਸਪੈਂਡ

Must read

ਜਲੰਧਰ ਦੇ ਹਸਪਤਾਲ ਵਿਚ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਐਕਸ਼ਨ ਲਿਆ ਗਿਆ ਹੈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਪੁਲਿਸ ਦੀ ਲਾਪ੍ਰਵਾਹੀ ਦੱਸਦੇ ਹੋਏ ACP ਪਰਮਿੰਦਰ ਸਿੰਘ ਤੇ SHO ਰਵਿੰਦਰ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ।

ਦੱਸ ਦੇਈਏ ਕਿ ਹਸਪਤਾਲ ‘ਤੇ ਇਕ ਬਦਮਾਸ਼ ਨੇ ਤਾਬੜਤੋੜ ਫਾਇਰਿੰਗ ਕੀਤੀ ਸੀ। ਉਸ ਨੇ 3 ਸੈਕੰਡ ਵਿਚ 4 ਗੋਲੀਆਂ ਚਲਾਈਆਂ ਸਨ। ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸੀ। ਫੁਟੇਜ ਵਿਚ ਦਿਖ ਰਿਹਾ ਹੈ ਕਿ ਇਕ ਨੌਜਵਾਨ ਬਾਈਕ ‘ਤੇ ਆਉਂਦਾ ਹੈ, ਉਸ ਨੇ ਹੈਲਮੇਟ ਪਹਿਨਿਆ ਹੋਇਆ ਹੈ। ਫਾਇਰਿੰਗ ਦੌਰਾਨ ਵੀ ਉਸ ਨੇ ਹੈਲਮੇਟ ਨਹੀਂ ਉਤਾਰਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਬਾਈਕ ‘ਤੇ ਫਰਾਰ ਹੋ ਗਿਆ।

ਘਟਨਾ ਬੀਤੀ ਰਾਤ ਲਗਭਗ 9 ਵਜੇ ਦੀ ਹੈ। ਸੂਚਨਾ ਮਿਲਦੇ ਹੀ ਥਾਣੇ ਦੀ ਟੀਮ ਮੌਕੇ ‘ਤੇ ਪਹੁੰਚੀ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਪਛਾਣ ਲਈ ਟੈਕਨੀਕਲ ਟੀਮਾਂ ਨੂੰ ਲਗਾਇਆ। ਫਿਲਹਾਲ ਘਟਨਾ ਨੂੰ ਲੈ ਕੇ ਹਸਪਤਾਲ ਮੈਨੇਜਮੈਂਟ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।

ਗੋਲੀਆਂ ਚੱਲਣ ਦੀ ਘਟਨਾ ਸਮੇਂ ਹਸਪਤਾਲ ਵਿਚ ਸਟਾਫ ਦੇ ਕੁਝ ਲੋਕ ਮੌਜੂਦ ਸਨ। ਗੋਲੀਆਂ ਦੀ ਆਵਾਜ਼ ਦੇ ਬਾਅਦ ਸਟਾਫ ਦਹਿਸ਼ਤ ਵਿਚ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਕਿਹਾ ਕਿ ਹਸਪਤਾਲ ਦੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਹਮਲਾਵਰ ਨੇ ਲਗਭਗ 4 ਤੋਂ 5 ਰਾਊਂਡ ਫਾਇਰ ਕੀਤੇ ਹਨ। ਮੁਲਜ਼ਮ ਦੀ ਪਛਾਣ ਲਈ ਉਸ ਦੀ ਬਾਈਕ ਦੇ ਨੰਬਰ ਤੋਂ ਐਡ੍ਰੈਸ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮ ਨੇ ਹੈਲਮੇਟ ਪਾਇਆ ਹੋਇਆ ਸੀ, ਇਸ ਲਈ ਉਸ ਦਾ ਚਿਹਰਾ ਨਹੀਂ ਦਿਖ ਸਕਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article