ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੰਗਲਵਾਰ ਨੂੰ ਜਨਤਕ ਛੁੱਟੀ ਰਹੇਗੀ। ਸਰਕਾਰੀ ਹੁਕਮਾਂ ਅਨੁਸਾਰ 11 ਨਵੰਬਰ, ਮੰਗਲਵਾਰ ਨੂੰ ਸਕੂਲ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ।
ਪੰਜਾਬ ਸਰਕਾਰ ਨੇ ਉਪ ਚੋਣ ਦੇ ਮੱਦੇਨਜ਼ਰ ਤਰਨਤਾਰਨ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਤਰਨਤਾਰਨ ਦੇ ਡੀਸੀ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਤਰਨਤਾਰਨ ਵਿੱਚ ਉਪ ਚੋਣ ਲਈ ਵੋਟਿੰਗ 11 ਨਵੰਬਰ ਨੂੰ ਹੈ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।




