ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਯਾਨੀ ਸੋਮਵਾਰ ਨੂੰ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25 ਦੇ ਤਹਿਤ ਜਨਤਕ ਛੁੱਟੀ ਵਜੋਂ ਘੋਸ਼ਿਤ ਕੀਤਾ ਗਿਆ ਹੈ।
ਜਿਸ ਤਹਿਤ ਦੇਸ਼ ਭਰ ਦੇ ਸਾਰੇ ਕੇਂਦਰੀ ਸਰਕਾਰੀ ਦਫ਼ਤਰਾਂ, ਕੇਂਦਰ ਸਰਕਾਰ ਦੇ ਨਿਯੰਤਰਣ ਅਧੀਨ ਸਾਰੇ ਉਦਯੋਗਿਕ ਅਦਾਰਿਆਂ, ਖੁਦਮੁਖਤਿਆਰ ਸੰਸਥਾਵਾਂ, ਸੰਬੰਧਿਤ ਦਫ਼ਤਰਾਂ ਅਤੇ ਅਧੀਨ ਦਫ਼ਤਰਾਂ, ਕੇਂਦਰ ਸਰਕਾਰ ਭਲਾਈ ਕਮੇਟੀਆਂ ਵਿੱਚ ਛੁੱਟੀ ਰਹੇਗੀ। ਭਾਰਤੀ ਰਿਜ਼ਰਵ ਬੈਂਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਾਜ ਦੇ ਆਧਾਰ ‘ਤੇ ਬੈਂਕ ਵੀ ਬੰਦ ਰਹਿ ਸਕਦੇ ਹਨ।