ਪੰਜਾਬ ਵਿਧਾਨ ਸਭਾ ਵਿਚ ‘Prevention Of Cruelty To Animals’ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਇਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਿੱਲ ਪੇਸ਼ ਕੀਤਾ ਗਿਆ ਸੀ।
ਸੀਐੱਮ ਮਾਨ ਨੇ ਵਿਧਾਨ ਸਭਾ ਵਿਚ ਇਸ ਬਿਲ ‘ਤੇ ਚਰਚਾ ਦੌਰਾਨ ਸੰਤ ਰਾਮ ਉਦਾਸੀ ਦੀ ਰਚਨਾ ਦੀਆਂ ਕੁਝ ਲਾਈਨਾਂ ਪੜ੍ਹ ਕੇ ਸੁਣਾਈਆਂ ਤੇ ਕਿਹਾ ਕਿ ਲੋਕ ਤੋਤੇ, ਕਬੂਤਰ ਤੇ ਕੁੱਤੇ ਪਾਲਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਤਾਂ ਇਨ੍ਹਾ ਜਾਨਵਰਾਂ ਦੇ ਸਭ ਤੋਂ ਮਹਿੰਗੇ ਆਪ੍ਰੇਸ਼ਨ ਤਕ ਕਰਾਏ ਜਾਂਦੇ ਹਨ। ਸੀਐੱਮ ਮਾਨ ਨੇ ਕਿਹਾ ਕਿ ਪਹਿਲੀ ਵਾਰ ਬੇਜ਼ੁਬਾਨਾਂ ਦੇ ਹੱਕ ਵਿਚ ਆਵਾਜ਼ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੈਲਾਂ ਦੀ ਜੋੜੀ ਸਾਡੇ ਲਈ ਖਾਸ ਮਹੱਤਵ ਰੱਖਦੀ ਹੈ, ਸਾਡੇ ਗੁਰੂ ਸਾਹਿਬ ਨੇ ਵੀ ਕਰਤਾਰਪੁਰ ਸਾਹਿਬ ਵਿਚ 16 ਸਾਲ ਤੱਕ ਬੈਲਾਂ ਨਾਲ ਖੇਤੀ ਕੀਤੀ ਸੀ।




