ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਸੁਰਖੀਆਂ ਵਿੱਚ ਹੈ। ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਅਮਨਦੀਪ ਕੌਰ ਨੂੰ ਹੈਰੋਇਨ ਦੇ ਨਸ਼ੇ ਸਣੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੰਜਾਬ ਪੁਲਿਸ ਨੇ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ। ਪੁਲਿਸ ਜਾਂਚ ਦੇ ਬਾਵਜੂਦ ਅਮਨਦੀਪ ਦੇ ਇੰਸਟਾਗ੍ਰਾਮ ‘ਤੇ ਫਾਲੋਅਰਜ਼ ਲਗਾਤਾਰ ਵੱਧ ਰਹੇ ਹਨ।
ਪੰਜਾਬ ਪੁਲਿਸ ਦੀ ਚਿੱਟਾ ‘QUEEN’ ਅਮਨਦੀਪ ਕੌਰ ਦਾ ਅੱਜ ਰਿਮਾਂਡ ਖ਼ਤਮ ਹੋ ਗਿਆ ਹੈ। ਅਮਨਦੀਪ ਕੌਰ ਦੀ ਅੱਜ ਕੋਰਟ ‘ਚ ਪੇਸ਼ੀ ਹੈ। ਬਠਿੰਡਾ ਪੁਲਿਸ ਨੂੰ ਅਮਨਦੀਪ ਕੌਰ ਦਾ 2 ਦਿਨਾਂ ਦਾ ਰਿਮਾਂਡ ਮਿਲਿਆ ਸੀ। ਲੰਘੇ ਬੁੱਧਵਾਰ ਨੂੰ ਪੁਲਿਸ ਨੇ ਚਿੱਟੇ ਸਣੇ ਕਾਂਸਟੇਬਲ ਅਮਨਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਅਮਨਦੀਪ ਕੌਰ ਦੇ ਕ੍ਰਾਈਮ ਪਾਰਟਨਰ ਬਲਵਿੰਦਰ ਦੀ ਭਾਲ ਜਾਰੀ ਹੈ।
ਕੌਣ ਹੈ ਚਿੱਟੇ ਨਾਲ ਫੜ੍ਹੀ ਗਈ ਅਮਨਦੀਪ ਕੌਰ
ਅਮਨਦੀਪ ਕੌਰ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ। ਪਰ ਉਸਦੀ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਆਲੀਸ਼ਾਨ ਜ਼ਿੰਦਗੀ ਜੀਅ ਰਹੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਪਰਿਵਾਰ ਅਜੇ ਵੀ ਉਨ੍ਹਾਂ ਹੀ ਹਾਲਾਤਾਂ ਵਿੱਚ ਰਹਿ ਰਿਹਾ ਹੈ ਜਿਵੇਂ ਪਹਿਲਾਂ ਰਹਿੰਦਾ ਸੀ। ਪਰ ਇੱਥੇ ਅਮਨਦੀਪ ਦੀ ਜ਼ਿੰਦਗੀ ਕੁਝ ਸਾਲਾਂ ਵਿੱਚ ਹੀ ਬਹੁਤ ਬਦਲ ਗਈ। ਅਮਨਦੀਪ ਕੌਰ ਦੇ ਪਿਤਾ ਇੱਕ ਮਿਸਤਰੀ ਹਨ ਅਤੇ ਉਸਦਾ ਭਰਾ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਹੈ। ਉਸਦੀ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ। ਜਦੋਂ ਅਮਨਦੀਪ ਕੌਰ ਨੂੰ 2011 ਵਿੱਚ ਸਰਕਾਰੀ ਨੌਕਰੀ ਮਿਲੀ, ਤਾਂ ਉਸਦੇ ਪਰਿਵਾਰ ਨੂੰ ਉਮੀਦ ਸੀ ਕਿ ਇਹ ਨੂੰ ਹੁਣ ਉਹ ਗਰੀਬੀ ਤੋਂ ਬਾਹਰ ਨਿਕਲ ਸਕਣਗੇ । ਪਰ ਹੁਣ ਗਰੀਬੀ ਤਾਂ ਦੂਰ ਪੂਰੇ ਪਰਿਵਾਰ ‘ਤੇ ਇੱਕ ਨਵਾਂ ਸੰਕਟ ਆ ਗਿਆ ਹੈ। ਇਸਦਾ ਕਾਰਨ ਖੁਦ ਅਮਨਦੀਪ ਕੌਰ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਮਨਦੀਪ ਦੇ ਪਰਿਵਾਰ ਨੇ ਬਹੁਤ ਸਮਾਂ ਪਹਿਲਾਂ ਉਸ ਨਾਲੋਂ ਨਾਤਾ ਤੋੜ ਲਿਆ ਸੀ।
ਅਮਨਦੀਪ ਵਿਆਹੀ ਹੋਈ ਹੈ ਅਤੇ ਵਿਆਹ ਤੋਂ ਤੁਰੰਤ ਬਾਅਦ ਹੀ ਉਸਦਾ ਆਪਣੇ ਪਤੀ ਨਾਲ ਵਿਵਾਦ ਹੋ ਗਿਆ। 2015 ਵਿੱਚ, ਬਠਿੰਡਾ ਵਿੱਚ ਤਾਇਨਾਤ ਇੱਕ ਆਈਪੀਐਸ ਅਧਿਕਾਰੀ ਨੇ ਇੱਕ ਵਾਰ ਉਸਦੇ ਪਤੀ ਨੂੰ ਧਮਕੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਆਈਪੀਐਸ ਅਧਿਕਾਰੀ ਹੈ ਜਿਸ ਨਾਲ ਅਮਨਦੀਪ ਨੇ ਬੁੱਧਵਾਰ ਨੂੰ ਆਪਣੀ ਗ੍ਰਿਫਤਾਰੀ ਸਮੇਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਬੁੱਧਵਾਰ ਨੂੰ ਉਸਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ, ਤਾਂ ਅਮਨਦੀਪ ਕੌਰ ਨੇ ਸੀਨੀਅਰ ਅਧਿਕਾਰੀ ਨਾਲ ਆਪਣੇ ਕਰੀਬੀ ਸਬੰਧਾਂ ਨੂੰ ਦਰਸਾਉਣ ਲਈ ਵਟਸਐਪ ਸੁਨੇਹੇ, ਚੈਟ ਅਤੇ ਫੋਟੋਆਂ ਦਿਖਾਈਆਂ।
ਅਮਨਦੀਪ ਵਿਆਹੀ ਹੋਈ ਹੈ ਅਤੇ ਵਿਆਹ ਤੋਂ ਤੁਰੰਤ ਬਾਅਦ ਹੀ ਉਸਦਾ ਪਤੀ ਨਾਲ ਵਿਵਾਦ ਹੋ ਗਿਆ ਸੀ। ਬਠਿੰਡਾ ਵਿੱਚ ਤਾਇਨਾਤ ਇੱਕ ਆਈਪੀਐਸ ਅਧਿਕਾਰੀ ਨੇ 2015 ਵਿੱਚ ਉਸਦੇ ਪਤੀ ਨੂੰ ਧਮਕੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਆਈਪੀਐਸ ਅਧਿਕਾਰੀ ਹੈ ਜਿਸ ਨਾਲ ਅਮਨਦੀਪ ਨੇ ਬੁੱਧਵਾਰ ਨੂੰ ਆਪਣੀ ਗ੍ਰਿਫਤਾਰੀ ਸਮੇਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਬੁੱਧਵਾਰ ਨੂੰ ਉਸਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਤਾਂ ਅਮਨਦੀਪ ਕੌਰ ਨੇ ਸੀਨੀਅਰ ਅਧਿਕਾਰੀ ਨਾਲ ਆਪਣੇ ਕਰੀਬੀ ਸਬੰਧਾਂ ਨੂੰ ਦਰਸਾਉਣ ਲਈ ਵਟਸਐਪ ਸੁਨੇਹੇ, ਚੈਟ ਅਤੇ ਫੋਟੋਆਂ ਦਿਖਾਈਆਂ।