ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਕੀ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਨੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਰਵਜੋਤ ਗਰੇਵਾਲ, ਸੰਯੁਕਤ ਡਾਇਰੈਕਟਰ ਆਈਵੀਸੀ ਅਤੇ ਐਸਯੂ ਵਿਜੀਲੈਂਸ ਬਿਊਰੋ ਨੂੰ ਐਸਐਸਪੀ ਤਰਨਤਾਰਨ ਨਿਯੁਕਤ ਕੀਤਾ ਗਿਆ ਹੈ।
2015 ਬੈਚ ਦੀ ਆਈਪੀਐਸ ਅਧਿਕਾਰੀ ਰਵਜੋਤ ਕੌਰ ਗਰੇਵਾਲ ਨੂੰ ਤਰਨਤਾਰਨ ਜ਼ਿਲ੍ਹੇ ਦੀ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ।
ਰਵਜੋਤ ਕੌਰ ਗਰੇਵਾਲ ਤਰਨਤਾਰਨ ਵਿੱਚ ਪਹਿਲੀ ਮਹਿਲਾ ਐਸਐਸਪੀ ਹੋਵੇਗੀ। ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਰਵਜੋਤ ਕੌਰ ਗਰੇਵਾਲ ਇੱਕ ਡੈਂਟਲ ਸਰਜਨ ਸੀ। ਜਿਸਨੇ ਆਈਪੀਐਸ ਪ੍ਰੀਖਿਆ ਵਿੱਚ 47ਵਾਂ ਰੈਂਕ ਪ੍ਰਾਪਤ ਕੀਤਾ ਸੀ। ਉਸਦੇ ਪਤੀ ਨਵਨੀਤ ਸਿੰਘ ਬੈਂਸ ਵੀ ਆਈਪੀਐਸ ਵਜੋਂ ਤਾਇਨਾਤ ਹਨ। ਭਾਵ ਪਤੀ-ਪਤਨੀ ਦੋਵੇਂ ਪੰਜਾਬ ਕੇਡਰ ਵਿੱਚ ਆਈਪੀਐਸ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ, ਰਵਜੋਤ ਕੌਰ ਗਰੇਵਾਲ ਸੰਯੁਕਤ ਡਾਇਰੈਕਟਰ ਇਨਵੈਸਟੀਗੇਸ਼ਨ ਅਤੇ ਵਿਜੀਲੈਂਸ ਬਿਊਰੋ ਵਜੋਂ ਸੇਵਾਵਾਂ ਨਿਭਾਅ ਰਹੀ ਸੀ।