ਪੰਜਾਬੀ ਰਿਐਲਟੀ ਸ਼ੋਅ ‘ਆਵਾਜ਼ ਪੰਜਾਬ ਦੀ’ ਤੋਂ ਬਾਅਦ ਚਰਚਾ ‘ਚ ਆਏ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਅੱਜ ਦੇਹਾਂਤ ਹੋ ਗਿਆ ਹੈ। ਗਾਇਕ ਡਿੰਪਲ ਰਾਜਾ ਦੇ ਅਚਾਨਕ ਦੇਹਾਂਤ ਦੀ ਖਬਰ ਕਾਰਨ ਹਰ ਪਾਸੇ ਸੋਗ ਛਾਇਆ ਹੋਇਆ ਹੈ।
ਡਿੰਪਲ ਨੇ ‘ਆਵਾਜ਼ ਪੰਜਾਬ ਦੀ’ ਵਿਚ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਨੂੰ ਇਮਪ੍ਰੈੱਸ ਕੀਤਾ ਸੀ। ਜਿਸ ਤੋਂ ਬਾਅਦ ਉਹ ਕਮਰਸ਼ੀਅਲ ਤੌਰ ‘ਤੇ ਸੰਗੀਤ ਦੇ ਖੇਤਰ ‘ਚ ਆ ਗਏ। ਡਿੰਪਲ ਰਾਜਾ ਨੇ ਇੰਡਸਟਰੀ ਨੂੰ ਕਈ ਪ੍ਰਸਿੱਧ ਗੀਤ ਦਿੱਤੇ। ਉਨ੍ਹਾਂ ਦੇ ਚਰਚਿਤ ਗੀਤਾਂ ਵਿੱਚੋ ਇੱਕ ‘ਸਾਡੇ ਬਾਰੇ ਪੁੱਛਣਾ ਤਾਂ…’ ਗੀਤ ਹੈ ਜੋ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਦੱਸ ਦਈਏ ਕੀ ਉਨ੍ਹਾਂ ਨੇ ਮਿਸ ਪੂਜਾ ਨਾਲ ਵੀ ਗੀਤ ਗਾਏ।