ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 9 ਫਰਵਰੀ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਖੋਲ੍ਹੇ ਗਏ ਮਹੁੱਲਾ ਕਲੀਨਿਕ ਦੀ ਕਾਰਗੁਜਾਰੀ ਵਿਵਾਦਾਂ ਦੇ ਘਿਰੇ ਫਸਦੀ ਨਜ਼ਰ ਆ ਰਹੀ, ਜਦੋਂ ਲੁਧਿਆਣਾ ‘ਚ 28 ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਵਿੱਚ ਓਪੀਡੀ ਦੇ ਅੰਕੜਿਆਂ ਵਿੱਚ ਅੰਤਰ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸਿਵਲ ਸਰਜਨ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ।
ਜਾਣਕਾਰੀ ਦੇ ਅਨੁਸਾਰ ਮਹੁੱਲਾ ਕਲੀਨਕਾਂ ਦੀ OPD ਦੇ ਅੰਕੜਿਆ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਖੋਲ੍ਹੇ ਗਏ 75 ਵਿੱਚੋਂ 28 ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਦੇਖੀ ਗਈ ਹੈ। ਦਸੰਬਰ 2023 ਅਤੇ ਜਨਵਰੀ 2024 ਦੇ ਵਿਚਕਾਰ ਕੁੱਝ ਮਹੁੱਲਾ ਕਲੀਨਿਕਾਂ ਵਿੱਚ 40 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ। ਪਰ ਫਿਰ ਵੀ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ OPD ਦਾ ਅੰਕੜਾ ਕਾਫੀ ਜ਼ਿਆਦਾ ਆਇਆ ਹੈ। ਬਹੁਤ ਸਾਰੇ ਕਲੀਨਿਕਾਂ ਨੇ ਮਰੀਜ਼ਾਂ ਦੀ ਕਾਫ਼ੀ ਜ਼ਿਆਦਾ ਗਿਣਤੀ ਦੀ ਰਿਪੋਰਟ ਕੀਤੀ ਸੀ। ਇਸੇ ਕਾਰਨ ਹੀ ਲੁਧਿਆਣਾ ਦੇ ਸਿਵਲ ਸਰਜਨ ਨੇ ਕੁੱਲ 75 ਕਲੀਨਿਕਾਂ ਵਿੱਚੋਂ 28 ਕਲੀਨਿਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਮਹੁੱਲਾ ਕਲੀਨਿਕਾਂ ਵਿੱਚ ਓਪੀਡੀ ਦੀ ਗਿਣਤੀ ਬਹੁਤ ਜ਼ਿਆਦਾ ਦਿਖਾਈ ਗਈ ਸੀ, ਪਰ ਅਸਲ ਇਹਨਾਂ ਮਹੁੱਲਾ ਕਲੀਨਿਕਾਂ ਵਿੱਚ ਘੱਟੋ-ਘੱਟ 40 ਫ਼ੀਸਦੀ ਦੀ ਕਮੀ ਆਈ ਹੈ। ਸਿਵਲ ਸਰਜਨ ਨੇ ਆਡਿਟ ਦੇ ਹੁਕਮ ਦਿੱਤੇ ਹਨ।ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਤਹਿਤ ਆਜ਼ਾਦੀ ਦਿਹਾੜੇ ‘ਤੇ 75 ਮੁਹਲਾ ਕਲੀਨਿਕ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਸਨ। ਲੁਧਿਆਣਾ ਵਿੱਚ ਵਿਧਾਨ ਸਭਾ ਹਲਕਾ ਉੱਤਰੀ ਵਿੱਚ ਚਾਂਦ ਸਿਨੇਮਾ ਨੇੜੇ ਬਣਾਏ ਗਏ ਮੁਹੱਲਾ ਕਲੀਨਿਕ ਪੂਰੇ ਪੰਜਾਬ ਭਰ ਵਿੱਚ ਓਪੀਡੀ ਲਈ ਅੱਵਲ ਆਇਆ ਹੈ।