ਪੰਜਾਬ ਦੇ ਬਟਾਲਾ ਦੇ ਇਮਲੀ ਮਹੱਲੇ ‘ਚ ਵੱਡੀ ਘਟਨਾ ਵਾਪਰੀ ਜਿਸ ਮਗਰੋਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਕੂਟਰੀ ‘ਤੇ ਆਏ ਅਣਨਪਛਾਤੇ ਵਿਅਕਤੀ ਵੱਲੋਂ ਧਮਾਕੇ ਵਰਗੀ ਚੀਜ਼ ਸੁੱਟੀ ਗਈ ਜਿਸ ਮਗਰੋਂ ਦੋਸ਼ੀ ਫਰਾਰ ਹੋ ਗਿਆ। ਇਸ ਤੋਂ ਬਾਅਦ ਧਮਾਕਾ ਇਨਾ ਜ਼ਬਰਦਸਤ ਹੋਇਆ ਕਿ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਧਮਾਕੇ ਦੀ ਆਵਾਜ਼ ਸੁਣ ਕੇ ਪੂਰੇ ਇਲਾਕੇ ਦੇ ਲੋਕ ਸੜਕਾਂ ਤੇ ਆ ਗਏ। ਮੌਕੇ ‘ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਸਕੂਟਰੀ ‘ਤੇ ਇੱਕ ਵਿਅਕਤੀ ਮੂੰਹ ਬੰਨ ਕੇ ਆਇਆ ਤੇ ਉਸਨੇ ਕੋਈ ਚੀਜ਼ ਸੁੱਟੀ ਜਿਸ ਦੀ ਆਵਾਜ਼ ਬਹੁਤ ਜਿਆਦੀ ਸੀ। ਜਿਸ ਦੇ ਨਾਲ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਰਸਤੇ ‘ਤੇ ਇਹ ਧਮਾਕਾ ਹੋਇਆ ਹੈ। ਇਹ ਰਸਤਾ ਇਤਿਹਾਸਿਕ ਗੁਰਦੁਆਰਾ ਕੰਧ ਸਾਹਿਬ ਨੂੰ ਜਾਂਦਾ ਹੈ। 6 ਅਪ੍ਰੈਲ ਨੂੰ ਰਾਮ ਨੌਮੀ ਦਾ ਤਿਉਹਾਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕੀ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।