ਇਕ ਪਾਸੇ ਰਾਵਣ ਰੱਥ ’ਤੇ ਸਵਾਰ, ਅਮਰੀਕਾ ਤੋਂ ਮੰਗਵਾਇਆ ਕਪੜਾ
ਦਿ ਸਿਟੀ ਹੈਡਲਾਈਨ
ਲੁਧਿਆਣਾ, 24 ਅਕਤੂਬਰ
ਸੂਬੇ ਦਾ ਸਭ ਤੋਂ ਉੱਚ ਰਾਵਣ ਦਾ ਪੁਤਲਾ ਇਸ ਵਾਰ ਸਮਾਰਟ ਸਿਟੀ ਲੁਧਿਆਣਾ ਵਿੱਚ ਬਣਾਇਆ ਗਿਆ ਹੈ। ਜਿਥੇ 120 ਫੁੱਟ ਦਾ ਰਾਵਣ ਦਾ ਪੁਤਲਾ ਬਣਾਇਆ ਗਿਆ ਹੈ। ਜਿਸ ਨੂੰ ਰਿਮੋਟ ਦਾ ਬਟਨ ਦਬਦੇ ਹੀ ਅੱਗ ਲੱਗ ਜਾਏਗੀ। ਇਸ ਪੁਤਲੇ ਦੀ ਖਾਸੀਅਤ ਹੈ ਕਿ ਇਸ ਵਾਰ ਇਸਨੂੰ ਤਿਆਰ ਕਰਨ ਲਈ ਜਿਸ ਕਪੜੇ ਦਾ ਇਸਤੇਮਾਲ ਹੋਇਆ ਹੈ, ਉਹ ਅਮਰੀਕਾ ਤੋਂ ਖਾਸ ਤੌਰ ’ਤੇ ਮੰਗਵਾਇਆ ਗਿਆ ਹੈ। ਇਹ ਰਾਵਣ ਦਾ ਪੁਤਲਾ ਪੁਰਾਣੇ ਸ਼ਹਿਰ ਦਰੇਸੀ ਮੈਦਾਨ ਵਿੱਚ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਤਿਆਰ ਕਰਵਾਇਆ ਗਿਆ ਹੈ। ਜਿਸ ’ਤੇ ਕਰੀਬ 20 ਲੱਖ ਰੁਪਏ ਦਾ ਖ਼ਰਚਾ ਆਇਆ ਹੈ।
ਇਸੇ ਤਰ੍ਹਾਂ ਲੁਧਿਆਣਾ ਵਿੱਚ ਕਰੀਬ 15 ਤੋਂ ਵੱਧ ਥਾਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਬਣਾਏ ਗਏ ਹਨ। ਜੋਕਿ ਸੂਰਜ ਦੇ ਢੱਲਣ ਤੋਂ ਪਹਿਲਾਂ ਹੀ ਦਹਿਣ ਕੀਤੇ ਜਾਣਗੇ। ਇਸ ਦੇ ਨਾਲ ਹੀ ਜਗਰਾਉਂ ਵਿੱਚ ਇਸ ਵਾਰ ਖਾਸ ਤੌਰ ’ਤੇ ਰੱਥ ’ਤੇ ਵਿਰਾਜ਼ਮਾਨ ਰਾਵਣ ਦਾ ਪੁਤਲਾ ਬਣਾਇਆ ਗਿਆ ਹੈ। ਜੋਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਾਇਆ ਹੋਇਆ ਹੈ।