ਪੰਜਾਬ ‘ਚ ਇੱਕ ਵਾਰ ਫਿਰ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਮਾਮਲਾ ਜਲਾਲਾਬਾਦ ਦੇ ਪਿੰਡ ਜੀਵਾ ਅਰਾਈ ਤੋਂ ਹੈ, ਜਿਥੇ ਇੱਕ ਨੌਜਵਾਨ ਗੁਰੂਘਰ ‘ਚ ਬੇਅਦਬੀ ਕਰਦਾ ਫੜਿਆ ਗਿਆ। ਮੌਕੇ ‘ਤੇ ਮੌਜੂਦ ਪਾਠੀ ਸਿੰਘ ਨੇ ਨੌਜਵਾਨ ਨੂੰ ਕਾਬੂ ਕੀਤਾ। ਸਾਰੀ ਘਟਨਾ CCTV ‘ਚ ਕੈਦ ਹੋ ਗਈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਜਿਸ ਸਮੇਂ ਇਹ ਘਟਨਾ ਵਾਪਰੀ ਉਸ ਵੇਲੇ ਗੁਰੂਘਰ ਵਿਚ ਅਰਦਾਸ ਚੱਲ ਰਹੀ ਸੀ ਤੇ ਸੰਗਤ ਵੀ ਉਥੇ ਮੌਜੂਦ ਸੀ। ਕਿਸੇ ਦੀ ਪਰਵਾਹ ਨਾ ਕਰਦੇ ਹੋਏ ਇਹ ਨੌਜਵਾਨ ਉਥੇ ਆਉਂਦਾ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਗੁਰੂਘਰ ਦੇ ਅੰਦਰ ਵੜਦਾ ਹੈ ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ, ਉਥੇ ਨਾਲ ਵਾਲੀ ਜਗ੍ਹਾ ‘ਤੇ ਜਾਂਦਾ ਹੈ ਤੇ ਉਥੇ ਜੋ ਵਸਤਰ ਪਏ ਹਨ ਉਸ ਨਾਲ ਛੇੜਛਾੜ ਕਰਦਾ ਹੈ।




