ਬੀਤੀ ਰਾਤ ਡੇਢ ਵਜੇ ਤੋਂ ਆ ਰਹੀ ਧਮਾਕਿਆਂ ਦੀ ਅਵਾਜ਼ ਕਾਰਨ ਲੋਕਾਂ ਨੇ ਰਾਤ ਜਾਗ ਕੇ ਕੱਢੀ। ਆਦਮਪੁਰ ਏਅਰ ਫੋਰਸ ਸਟੇਸ਼ਨ ਨੇੜੇ ਪੈਂਦੇ ਪਿੰਡ ਕੰਗਨੀਵਾਲ ਵਿਚ ਘਰ ‘ਚ ਖੜੀ ਕਾਰ ਉੱਤੇ ਡਰੋਨ ਦੇ ਪੁਰਜੇ ਡਿੱਗਣ ਕਾਰਨ ਘਰ ਅਤੇ ਕਾਰ ਨੁਕਸਾਨੀ ਗਈ। ਇਸੇ ਪਿੰਡ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।
ਇਸੇ ਤਰ੍ਹਾਂ ਮੁਹਦੀਪੁਰ ਅਰਾਈਆ, ਧੋਗੜੀ ਸਿਕੰਦਰਪੁਰ ਵਿਚ ਡਰੋਨ ਦੇ ਪੁਰਜੇ ਮਿਲੇ ਹਨ। ਸਾਰੀ ਰਾਤ ਹੋਏ ਧਮਾਕਿਆਂ ਕਾਰਨ ਲੋਕਾਂ ਨੇ ਰਾਤ ਜਾਗ ਕੇ ਕੱਢੀ। ਅੱਜ ਸਵੇਰੇ ਵੀ ਧਮਾਕਿਆਂ ਦੀ ਅਵਾਜ਼ ਸੁਣਾਈ ਦਿੱਤੀ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਆਦਮਪੁਰ ਤੇ ਜਲੰਧਰ ਛਾਉਣੀ ਦੇ ਬਜ਼ਾਰ ਤੇ ਜਲੰਧਰ ਦੇ ਸ਼ਾਪਿੰਗ ਮਾਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸ਼ਹਿਰ ਵਿਚ ਵਿਚ ਵੀ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਬਜ਼ਾਰ ਨਾ ਜਾਣ ਦੀ ਸਲਾਹ ਦਿੱਤੀ ਹੈ। ਧਮਾਕਿਆਂ ਤੋਂ ਬਾਅਦ ਲੋਕਾਂ ਵਿਚ ਕਾਫੀ ਤਣਾਅ ਵਿਚ ਹੈ।