ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਮੌਕ ਡ੍ਰਿਲ ਤੋਂ ਪਹਿਲਾਂ ਬੰਬ ਨਿਰੋਧਕ ਦਸਤੇ, ਸਨਿਫਰ ਕੁੱਤਿਆਂ ਵਾਲੀਆਂ ਟੀਮਾਂ ਪੰਜਾਬ ਪਹੁੰਚ ਗਈਆਂ ਹਨ। ਟੀਮਾਂ ਨੇ ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਵਿੱਚ ਅੰਤਿਮ ਅਭਿਆਸ ਤੋਂ ਪਹਿਲਾਂ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਤੋਂ ਪਹਿਲਾਂ, ਰੋਪੜ ਜ਼ਿਲ੍ਹੇ ਦੇ ਨੰਗਲ ਵਿਖੇ ਡੀਏਵੀ ਸਕੂਲ ਵਿੱਚ ਪੁਲਿਸ ਨੇ ਬੱਚਿਆਂ ਨੂੰ ਸਿਵਲ ਡਿਫੈਂਸ ਦੇ ਤਰੀਕਿਆਂ ਬਾਰੇ ਦੱਸਿਆ। ਬੱਚਿਆਂ ਨੂੰ ਸਿਖਾਇਆ ਗਿਆ ਕਿ ਜੰਗ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।
ਜਲੰਧਰ ਵਿੱਚ ਸ਼ਾਮ 4 ਵਜੇ ਸਾਇਰਨ ਵਜਾਉਣ ਨਾਲ ਮੌਕ ਡਰਿੱਲ ਸ਼ੁਰੂ ਹੋਇਆ। ਇਸ ਦੇ ਨਾਲ ਹੀ ਰਾਤ ਨੂੰ ਬਲੈਕਆਊਟ ਦੌਰਾਨ ਹਵਾਈ ਹਮਲੇ ਦੌਰਾਨ ਬਚਣ ਦੇ ਤਰੀਕੇ ਦੱਸੇ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਦੇਸ਼ ਭਰ ਵਿੱਚ ਮੋਕ ਡਰਿਲ ਅਤੇ ਸੁਰੱਖਿਆ ਤਿਆਰੀ ਅਭਿਆਸ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ। ਪੰਜਾਬ ਦੇ 20 ਸ਼ਹਿਰਾਂ ਨੂੰ ਜ਼ੋਨ-2 ਅਤੇ ਜ਼ੋਨ-3 ਵਿੱਚ ਵੰਡਿਆ ਗਿਆ ਹੈ।