ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 20 ਨਵੰਬਰ ਨੂੰ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ ਸਨ। ਜਿਸ ਵਿੱਚ ਵਿਧਾਨ ਸਭਾ ਹਲਕਾ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਹਲਕਾ ਚੱਬੇਵਾਲ ਸ਼ਾਮਲ ਸਨ। ਜਿਸ ਦਾ ਨਤੀਜਾ ਅੱਜ ਯਾਨੀ 23 ਨਵੰਬਰ ਨੂੰ ਆਵੇਗਾ। ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੀਆਂ ਚਾਰ ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਫੈਸਲਾ ਹੋਵੇਗਾ।
ਫਿਲਹਾਲ ਡੇਰਾ ਬਾਬਾ ਨਾਨਕ ਤੋਂ ‘ਆਪ’ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ 13542 ਵੋਟਾਂ ਮਿਲੀਆਂ ਹਨ। ਜਤਿੰਦਰ ਕੌਰ ਰੰਧਾਵਾ ਜੋ ਕੇ ਕਾਂਗਰਸ ਦੇ ਉਮੀਦਵਾਰ ਹਨ ਉਨ੍ਹਾਂ ਨੂੰ ਅਜੇ ਤੱਕ 35450 ਵੋਟਾਂ ਮਿਲੀਆਂ ਹਨ। ਬੀਜੇਪੀ ਦੇ ਰਵੀਕਰਨ ਸਿੰਘ ਕਾਹਲੋ 4635 ਵੋਟਾਂ ਨਾਲ ਪਿੱਛੇ ਹਨ।
ਵਿਧਾਨ ਸਭਾ ਸੀਟ ਗਿੱਦੜਬਾਹਾ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ 5166 ਵੋਟਾਂ ਨਾਲ ਅੱਗੇ ਹਨ। ਮਨਪ੍ਰੀਤ ਬਾਦਲ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹ 1466 ਵੋਟਾਂ ਨਾਲ ਪਿੱਛੇ ਨਜ਼ਰ ਆ ਰਹੇ ਹਨ
ਵਿਧਾਨ ਸਭਾ ਸੀਟ ਚੱਬੇਵਾਲ ਤੋਂ ਆਪ ਦੇ ਇਸ਼ਾਨ ਚੱਬੇਵਾਲ 22019 ਵੋਟਾਂ ਨਾਲ ਅੱਗੇ ਹਨ। ਬਰਨਾਲਾ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ।