ਅਗਸਤ ਮਹੀਨੇ ਵਿੱਚ ਬੈਂਕ 13 ਦਿਨ ਬੰਦ ਰਹਿਣਗੇ। ਇਹ ਛੁੱਟੀਆਂ RBI ਦੀਆਂ ਹਦਾਇਤਾਂ ਅਨੁਸਾਰ ਇਹ ਛੁੱਟੀਆਂ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ‘ਚ ਵੱਖ-ਵੱਖ ਦਿਨਾਂ ‘ਤੇ ਹੋਣਗੀਆਂ। ਇਸ ਕੈਲੰਡਰ ਦੇ ਅਨੁਸਾਰ ਪੰਜਾਬ ਵਿੱਚ 9 ਛੁੱਟੀਆਂ ਰਹਿਣਗੀਆਂ। ਇਸ ਵਿੱਚ ਸਾਰੇ ਨਿੱਜੀ ਅਤੇ ਸਰਕਾਰੀ ਬੈਂਕ ਸ਼ਾਮਲ ਹਨ। ਇਹ ਕੈਲੰਡਰ ਬੈਂਕ ਕਰਮਚਾਰੀਆਂ ਅਤੇ ਗਾਹਕਾਂ ਦੋਵਾਂ ਲਈ ਮਹੱਤਵਪੂਰਨ ਹੈ। ਇਹ ਲੋਕਾਂ ਨੂੰ ਆਪਣੇ ਬੈਂਕ ਨਾਲ ਸਬੰਧਤ ਕੰਮ ਸਮੇਂ ਸਿਰ ਪੂਰਾ ਕਰਨ ਲਈ ਤਿਆਰ ਕਰਦਾ ਹੈ। ਕੁਝ ਰਾਸ਼ਟਰੀ ਛੁੱਟੀਆਂ ਪੂਰੇ ਭਾਰਤ ਵਿੱਚ ਹੁੰਦੀਆਂ ਹਨ। ਪਰ, ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਦਿਨਾਂ ‘ਤੇ ਬਹੁਤ ਸਾਰੀਆਂ ਛੁੱਟੀਆਂ ਹੁੰਦੀਆਂ ਹਨ। ਆਓ ਦੇਖੀਏ ਕਿ ਅਗਸਤ 2024 ਵਿੱਚ ਬੈਂਕ ਕਦੋਂ ਬੰਦ ਰਹਿਣਗੇ।
ਅਗਸਤ ਮਹੀਨੇ 4,11,18, 25 ਨੂੰ ਐਤਵਾਰ ਦੀ ਛੁੱਟੀ ਰਹੇਗੀ, ਜਦਕਿ 4 ਅਗਸਤ ਨੂੰ ਦੂਜਾ ਤੇ 31 ਅਗਸਤ ਨੂੰ ਚੋਥਾ ਸ਼ਨੀਵਾਰ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਅਜਾਦੀ ਦਿਵਸ 15 ਅਗਸਤ, 19 ਅਗਸਤ ਰੱਖੜੀ ਤੇ 26 ਅਗਸਤ ਨੂੰ ਸ਼੍ਰੀ ਕ੍ਰਿਸਨ ਜਨਮ ਅਸ਼ਟਮੀ ਦੀ ਛੁੱਟੀ ਰਹੇਗੀ।