Wednesday, February 12, 2025
spot_img

ਪੰਜਾਬ ‘ਚ ਲੰਮੇ ਸਮੇਂ ਤੋਂ ਰੁਕੇ ਇਸ ਹਾਈਵੇਅ ਦਾ ਕੰਮ ਮੁੜ ਤੋਂ ਹੋਇਆ ਸ਼ੁਰੂ, ਲੱਖਾਂ ਤੱਕ ਜਾਣਗੇ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ

Must read

ਪੰਜਾਬ ਸਰਕਾਰ ਲਈ ਇਹ ਰਾਹਤ ਵਾਲੀ ਖ਼ਬਰ ਹੈ, ਕਿਉਂਕਿ NHAI ਨੇ ਸੂਬੇ ਵਿੱਚ ਜ਼ਮੀਨ ਦੀ ਉਪਲਬਧਤਾ ਨਾ ਹੋਣ ਕਾਰਨ ਵੱਖ-ਵੱਖ ਹਾਈਵੇਅ ਪ੍ਰੋਜੈਕਟਾਂ ਨੂੰ ਟਾਲ ਦਿੱਤਾ ਸੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਪੰਜਾਬ ਤੋਂ ਟਾਲ ਦਿੱਤੇ ਗਏ ਪ੍ਰੋਜੈਕਟਾਂ ਨੂੰ ਵਾਪਸ ਲੈਣ ਅਤੇ ਰੱਦ ਕਰਨ ਅਤੇ ਉਨ੍ਹਾਂ ਨੂੰ ਹੋਰ ਲੋੜਵੰਦ ਰਾਜਾਂ ਨੂੰ ਅਲਾਟ ਕਰਨ ਦੀ ਧਮਕੀ ਦੇਣ ਤੋਂ ਬਾਅਦ ਹੀ ਰਾਜ ਸਰਕਾਰ ਹਰਕਤ ਵਿੱਚ ਆਈ ਸੀ।

ਸਫ਼ਰ ਦੇ ਸਮੇਂ ਨੂੰ ਘਟਾਉਣ ਲਈ ਦੇਸ਼ ਵਿੱਚ ਕਈ ਸ਼ਾਨਦਾਰ ਹਾਈਵੇਅ ਬਣਾਏ ਗਏ ਹਨ। ਇਸ ਦੌਰਾਨ ਲੰਮੇ ਸਮੇਂ ਤੋਂ ਰੁਕੇ ਹੋਏ ਲੁਧਿਆਣਾ-ਬਠਿੰਡਾ ਹਾਈਵੇਅ ਪ੍ਰਾਜੈਕਟ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਜ਼ਮੀਨ ਐਕਵਾਇਰ ਦੇ ਮੁੱਦੇ ਕਾਰਨ ਪਿਛਲੇ ਸਾਲ ਤੋਂ ਇਸ ਹਾਈਵੇਅ ਦਾ ਕੰਮ ਰੁਕਿਆ ਹੋਇਆ ਸੀ ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦੁਬਾਰਾ ਹਾਈਵੇਅ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

75.54 ਕਿਲੋਮੀਟਰ ਲੰਬਾ ਛੇ ਲੇਨ ਵਾਲਾ ਗ੍ਰੀਨਫੀਲਡ ਹਾਈਵੇ NHAI ਦਾ ਪੰਜਵਾਂ ਸਭ ਤੋਂ ਵੱਡਾ ਪ੍ਰੋਜੈਕਟ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕਿਹਾ ਹੈ ਕਿ ਐਕੁਆਇਰ ਕੀਤੀ ਗਈ ਤਕਰੀਬਨ ਸਾਰੀ ਜ਼ਮੀਨ ’ਤੇ ਕਬਜ਼ਾ ਲੈ ਲਿਆ ਗਿਆ ਹੈ। NHAI ਨੇ ਪਿਛਲੇ ਸਾਲ ਜ਼ਮੀਨ ਦੀ ਘਾਟ ਕਾਰਨ ਵੱਡੇ ਪ੍ਰੋਜੈਕਟ ਨੂੰ ਵਾਪਸ ਲੈ ਲਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਅਤੇ NHAI ਪ੍ਰੋਜੈਕਟਾਂ ਦੀ ਮੁੜ ਸੁਰਜੀਤੀ ਲਈ ਲੰਬਿਤ ਜ਼ਮੀਨ ਦਾ ਕਬਜ਼ਾ ਯਕੀਨੀ ਬਣਾਉਣ ਲਈ ਸਬੰਧਤ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਹਫਤਾਵਾਰੀ ਮੀਟਿੰਗਾਂ ਕੀਤੀਆਂ ਸਨ।

75.54 ਕਿਲੋਮੀਟਰ ਛੇ-ਲੇਨ ਗ੍ਰੀਨਫੀਲਡ ਹਾਈਵੇਅ ਪੰਜਵਾਂ ਵੱਡਾ NHAI ਪ੍ਰੋਜੈਕਟ ਸੀ। ਇਸ ਤੋਂ ਇਲਾਵਾ ਕੇਂਦਰ ਦੇ ਪ੍ਰਮੁੱਖ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਕੰਮ ਵੀ ਜ਼ੋਰਾਂ ਉਤੇ ਹਨ। ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਲੋੜੀਂਦੀ ਕੁੱਲ ਜ਼ਮੀਨ ਦਾ 95 ਪ੍ਰਤੀਸ਼ਤ ਤੋਂ ਵੱਧ ਹਿੱਲਾ NHAI ਨੂੰ ਸੌਂਪ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਆਸ ਬੱਝੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article