ਲੰਘ ਰਹੇ ਮਹੀਨੇ ਅਕਤੂਬਰ ਵਿਚ ਮੁਲਾਜ਼ਮਾਂ ਤੇ ਬੱਚਿਆਂ ਨੇ ਛੁੱਟੀਆਂ ਦਾ ਖੂਬ ਅਨੰਦ ਮਾਣਿਆ। ਕਈ ਸਾਰੇ ਤਿਉਹਾਰ ਜਿਵੇਂ ਕਿ ਦੁਸਹਿਰਾ, ਦੀਵਾਲੀ ਇਸੀ ਮਹੀਨੇ ਆਉਣ ਕਰਕੇ ਸਰਕਾਰੀ ਮੁਲਾਜ਼ਮਾਂ ਅਤੇ ਬੱਚਿਆਂ ਦੀਆਂ ਮੌਜਾਂ ਲੱਗੀਆਂ ਰਹੀਆਂ। ਇਸ ਦੇ ਨਾਲ ਹੀ ਇਕ ਵਾਰ ਫਿਰ ਪੰਜਾਬ ਵਿਚ ਛੁੱਟੀਆਂ ਆਉਣ ਨੂੰ ਤਿਆਰ ਹਨ।
ਨਵੰਬਰ ਮਹੀਨਾ ਚੜ੍ਹਨ ਵਿਚ ਤਿੰਨ ਤੋਂ ਚਾਰ ਦਿਨ ਬਾਕੀ ਹਨ। ਇਸ ਮਹੀਨੇ ਵੀ ਕਈ ਛੁੱਟੀਆਂ ਆ ਰਹੀਆਂ ਹਨ। ਪੰਜਾਬ ਸਰਕਾਰ ਦੇ ਸਾਲ 2025 ਦੇ ਛੁੱਟੀਆਂ ਦੇ ਕਲੰਡਰ, ਨੋਟੀਫਿਕੇਸ਼ਨ ਨੰ: 06/01/2024-2ਪੀ.ਪੀ.3/677 ਦੇ ਮੁਤਾਬਕ ਨਵੰਬਰ ਮਹੀਨੇ ਦੇ ਚੜ੍ਹਦਿਆਂ ਹੀ ਬੁੱਧਵਾਰ ਯਾਨੀ ਕਿ 5 ਨਵੰਬਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ।




