ਪਟਿਆਲਾ ਦੇ ਨਾਭਾ ਵਿੱਚ ਥਾਰ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਲੁੱਟ-ਖੋਹ ਦੀ ਵਾਰਦਾਤ ਦਾ ਮੁੱਖ ਮੁਲਜ਼ਮ ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਹੈ। ਇਹ ਮੁਕਾਬਲਾ ਡਕਾਲਾ ਰੋਡ ‘ਤੇ ਸੰਗਰੂਰ ਬਾਈਪਾਸ ਇਲਾਕੇ ‘ਚ ਹੋਇਆ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਮੁੱਖ ਮੁਲਜ਼ਮ ਖ਼ਿਲਾਫ਼ ਪੁਲੀਸ ਨੇ ਕਰੀਬ 6 ਕੇਸ ਦਰਜ ਕਰਨ ਦਾ ਰਿਕਾਰਡ ਹਾਸਲ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਨਾਭਾ ਦੇ ਰਹਿਣ ਵਾਲੇ ਚਿਰਾਗ ਛਾਬੜਾ (31) ਨੇ ਆਪਣੀ ਜੀਪ ਵੇਚਣ ਲਈ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ। ਜੀਪ ਵੇਚਣ ਦੀ ਪੋਸਟ ਨੂੰ ਦੇਖਦਿਆਂ ਬੀਤੀ ਵੀਰਵਾਰ ਸ਼ਾਮ ਤਿੰਨ ਨੌਜਵਾਨ ਪਲੈਨਿੰਗ ਦੇ ਤਹਿਤ ਉਸਦੇ ਘਰ ਪਹੁੰਚੇ ਅਤੇ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਕਿਹਾ। ਇਸ ਕਾਰਨ ਨੌਜਵਾਨ ਵੀ ਮੁਲਜ਼ਮਾਂ ਦੇ ਨਾਲ ਕਾਰ ਵਿੱਚ ਹੀ ਬੈਠ ਗਿਆ।
ਕਾਰ ‘ਚ ਬੈਠੇ ਨੌਜਵਾਨ ਨੂੰ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਬਾਹਰ ਸੁੱਟ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਨਾਭਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਹਸਪਤਾਲ ‘ਚ ਦਾਖਲ ਚਿਰਾਗ ਦੇ ਸਿਰ ‘ਤੇ 10 ਟਾਂਕੇ ਲੱਗੇ ਹਨ।
ਅੱਜ ਦੁਪਹਿਰ ਪੁਲੀਸ ਨੂੰ ਸੂਚਨਾ ਮਿਲੀ ਕਿ ਥਾਰ ਗੱਡੀ ਲੈ ਕੇ ਭੱਜਣ ਵਾਲਾ ਅਪਰਾਧੀ ਬਾਈਪਾਸ ਨੇੜੇ ਹੈ। ਜਿਸ ‘ਤੇ ਪੁਲਿਸ ਨੇ ਮੁਲਜਮਾਂ ਨੂੰ ਘੇਰ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ, ਜਿਸ ‘ਤੇ ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾ ਦਿੱਤੀ। ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ।