ਪੰਜਾਬ ਵਿੱਚ ਮਾਨਸੂਨ ਦੇ ਸਮੇਂ ਸਿਰ ਆਉਣ ਦੇ ਬਾਵਜੂਦ ਤਾਪਮਾਨ ਕਮੀ ਆਉਣ ਦੀ ਥਾਂ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਕਦੇ ਕਿਸ ਸ਼ਹਿਰ ਤੇ ਕਦੇ ਕਿਸੇ ਸ਼ਹਿਰ ਵਿੱਚ ਤੇਜ਼ ਹਵਾਵਾਂ ਤੇ ਬਾਰਿਸ਼ ਹੋਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਜਰੂਰ ਮਿਲਦੀ ਹੈ, ਪਰ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿੱਚ ਹੋ ਰਹੀ ਲਗਾਤਾਰ ਤਬਦੀਲੀ ਆਉਣ ਨਾਲ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਵਲੋਂ ਸਮੇਂ ਸਮੇਂ ਸਿਰ ਭਵਿੱਖ ਬਾਣੀ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 6 ਦਿਨਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। 1 ਅਗਸਤ ਨੂੰ ਔਰੇਂਜ ਅਲਰਟ ਤੇ 2 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵਲੋਂ ਚੰਡੀਗੜ੍ਹ ਵਿੱਚ 30 MM, ਪਟਿਆਲਾ ਵਿੱਚ 4 MM, ਮੋਗਾ ਵਿੱਚ 2 MM, ਪਠਾਨਕੋਟ ਵਿੱਚ 7.2, ਫਤਿਹਗੜ੍ਹ ਤੇ ਰੋਪੜ ਵਿੱਚ ਡੇਢ MM, ਚੰਡੀਗੜ੍ਹ ‘ਚ 36.2, ਅੰਮ੍ਰਿਤਸਰ ‘ਚ 38.1, ਲੁਧਿਆਣਾ ‘ਚ 36.2, ਪਟਿਆਲਾ ‘ਚ 36.3, ਪਠਾਨਕੋਟ ‘ਚ 38.3, ਗੁਰਦਾਸਪੁਰ ‘ਚ 38, ਨਵਾਂ ਸ਼ਹਿਰ ‘ਚ 35.9, ਬਰਨਾਲਾ ‘ਚ 37.4, ਫ਼ਤਹਿਗੜ੍ਹ ਸਾਹਿਬ ‘ਚ 36.1 ਅਤੇ ਫਿਰੋਜ਼ਪੁਰ ‘ਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।