ਪੰਜਾਬ ਦੇ ਵਿੱਚ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਨਵੰਬਰ ਦਾ ਮਹੀਨਾ ਆਉਣ ਦੇ ਬਾਵਜੂਦ ਵੀ ਹਾਲਾਤ ਇਹ ਹਨ ਕਿ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮੌਜੂਦਾ ਤਾਪਮਾਨ 31 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦੋਂ ਕਿ ਨਵੰਬਰ ਮਹੀਨੇ ਦੇ ਵਿੱਚ ਕਦੇ ਵੀ 29 ਡਿਗਰੀ ਤੋਂ ਜਿਆਦਾ ਤਾਪਮਾਨ ਨਹੀਂ ਗਿਆ ਹੈ।
ਇਹਨਾਂ ਹੀ ਨਹੀਂ ਰਾਤ ਦਾ ਟੈਂਪਰੇਚਰ ਵੀ 14 ਡਿਗਰੀ ਤੋਂ ਵੱਧ ਨਹੀਂ ਗਿਆ, ਜਦੋਂ ਕਿ ਹੁਣ 16 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਿਛਲੇ 54 ਸਾਲਾਂ ਦੇ ਵਿੱਚ ਅਜਿਹਾ ਕਦੀ ਵੀ ਅਕਤੂਬਰ ਅਤੇ ਨਵੰਬਰ ਮਹੀਨੇ ਦੇ ਵਿੱਚ ਨਹੀਂ ਹੋਇਆ ਹੈ।