ਵਧਦੀ ਗਰਮੀ ਨੇ ਲੀਚੀ ਦੀ ਫ਼ਸਲ ਕੀਤੀ ਖਰਾਬ
ਲੁਧਿਆਣਾ, 13 ਜੂਨ : ਪੰਜਾਬ ‘ਚ ਦਿਨੋਂ ਦਿਨ ਗਰਮੀ ਵਧਣ ਨਾਲ ਆਮ ਲੋਕਾਂ ਜੀਣਾ ਮੁਹਾਲ ਹੋ ਗਿਆ, ਉਥੇ ਨਾਲ ਹੀ ਫ਼ਸਲਾਂ ਤੇ ਫਲ ਸਬਜੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਤੇ ਅੱਠ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਵੱਧ ਰਹੀ ਹੀਟਵੇਵ ਨਾਲ ਪਿਛਲੇ ਇੱਕ ਦੋ ਦਿਨਾਂ ਵਿੱਚ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਰਾਹਤ ਹੀ ਖਬਰ ਵੀ ਆਈ ਹੈ।
ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਮਾਨਸੂਨ ਆਪਣੇ ਤੈਅ ਸਮੇਂ ਉਤੇ ਪਹੁੰਚ ਰਿਹਾ ਹੈ।
ਮਾਨਸੂਨ 27 ਜੂਨ ਤੱਕ ਪੰਜਾਬ ਵਿੱਚ ਦਸਤਕ ਦੇਵੇਗਾ। ਵਿਭਾਗ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਣੇ ਪੰਜਾਬ ‘ਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਇਸ ਤੋਂ ਬਾਅਦ ਪੰਜਾਬ ਵਿਚ ਮਾਨਸੂਨ ਸਰਗਰਮ ਹੋ ਜਾਵੇਗੀ।ਇਸ ਸਮੇਂ ਦੌਰਾਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਅਨੁਸਾਰ ਮਾਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਪਹਿਲਾਂ ਪਹੁੰਚ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਦੇ ਹਾਲਾਤ ਬਿਲਕੁਲ ਅਨੁਕੂਲ ਹਨ। ਇਹ ਉਤਰੀ ਭਾਰਤ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਫਿਲਹਾਲ ਮਾਨਸੂਨ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਦੱਖਣੀ ਮਹਾਰਾਸ਼ਟਰ ‘ਚ ਪਹੁੰਚ ਗਿਆ ਹੈ।
ਦੂਜੇ ਪਾਸੇ ਸੂਬੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਵਿਭਾਗ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅੱਠ ਘੰਟੇ ਬਿਜਲੀ ਦੇਣ ਦੀ ਤਿਆਰੀ ਕਰ ਲਈ ਹੈ। ਅਜਿਹੇ ‘ਚ ਕੇਂਦਰ ਨੂੰ 1000 ਮੈਗਾਵਾਟ ਹੋਰ ਬਿਜਲੀ ਦੇਣ ਲਈ ਕਿਹਾ ਗਿਆ ਹੈ। ਰਾਜ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 6500 ਮੈਗਾਵਾਟ ਹੈ, ਜਿਸ ਦੇ ਹੁਣ 15500 ਮੈਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਗਰਮੀ ਵਾਧੂ ਪੈਣ ਨਾਲ ਅੰਬਾ ਦੀ ਫਸਲ ਤੇ ਵੀ ਪਈ ਮਾਰ, ਅੰਬਾਂ ਦੀ ਆਮਦ ਚ ਆਈ ਗਿਰਾਵਟ, ਬੂਟਿਆਂ ਤੇ ਜਿੰਨੇ ਅੰਬ ਲੱਗਦੇ ਸੀ। ਇਸ ਵਾਰ ਉਨੇ ਨਹੀਂ ਇਸ ਦਾ ਕਾਰਨ ਬਾਰਿਸ਼ ਦਾ ਨਾ ਪੈਣਾ ਤੇ ਗਰਮੀ ਦਾ ਦਿਨੋ ਦਿਨੀ ਵਧਣਾ ਮੰਨਿਆ ਜਾ ਰਿਹਾ ਹੈ।
ਠੇਕੇਦਾਰ ਨੇ ਦੱਸਿਆ ਕਿ ਉਸਨੇ ਕੁੱਲ ਇਕ ਕਰੋੜ 11 ਲੱਖ ਦਾ ਠੇਕਾ ਲਿਆ ਹੈ ਜੋ ਕਿ ਪੰਜ ਸਾਲ ਦਾ ਹੁੰਦਾ ਹੈ। ਪ੍ਰੰਤੂ ਇਸ ਦਾ ਪਹਿਲਾ ਸਾਲ ਹੈ ਤੇ ਪਹਿਲੇ ਸਾਲ ਹੀ ਉਸ ਨੂੰ ਲੀਚੀ ਦੀ ਫਸਲ ਵਿੱਚ ਘਾਟਾ ਪੈ ਰਿਹਾ ਹੈ, ਕਿਉਂਕਿ ਜਿਹੜੀ ਲਾਗਤ ਖਰਚਾ ਹੁੰਦਾ ਹੈ ਇੱਕ ਸਾਲ ਦਾ ਜਾਂ ਕਹਿ ਲਓ ਪਹਿਲੇ ਸੀਜ਼ਨ ਦਾ ਉਹ 30 ਲੱਖ ਦੇ ਕਰੀਬ ਆਉਂਦਾ ਹੈ। ਪ੍ਰੰਤੂ ਲੀਚੀ ਦੀ ਫਸਲ ਖਰਾਬ ਹੁੰਦੀ ਦੇਖ ਕੇ ਲੱਗ ਰਿਹਾ ਕਿ ਹੈ। ਉਹਨਾਂ ਨੂੰ ਇਹਦੇ ਵਿੱਚ 10 ਲੱਖ ਦਾ ਵੀ ਮੁਨਾਫਾ ਨਹੀਂ ਹੋਵੇਗਾ ਤੇ ਬਾਕੀ ਸਾਰਾ ਘਾਟਾ ਹੀ ਪਵੇਗਾ। ਇਸ ਦਾ ਮੁੱਖ ਕਾਰਨ ਉਹਨਾਂ ਨੇ ਵੱਧ ਵੱਧ ਪੈ ਰਹੀ ਗਰਮੀ ਨੂੰ ਦੱਸਿਆ ਹੈ।