ਪੰਜਾਬ ਵਿਚ ਮਾਨਸੂਨ ਦੇ ਦਸਤਕ ਦੇ ਦਿੱਤੀ ਹੈ ਤੇ ਅਗਲੇ 24 ਘੰਟਿਆਂ ਤੱਕ ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਲਈ ਓਰੇਂਜ ਅਲਰਟ ਤੇ 29 ਜੂਨ ਤੱਕ ਪੰਜਾਬ ਦੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ, ਬਿਜਲੀ ਡਿਗਣ ਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ 24 ਘੰਟਿਆਂ ਵਿਚ ਸੂਬੇ ਦੇ ਤਾਪਮਾਨ ਵਿਚ 2.9 ਡਿਗਰੀ ਦੀ ਗਿਰਾਵਟ ਹੋਈ ਹੈ ਜੋ ਸਾਧਾਰਨ ਤੋਂ 6.8 ਡਿਗਰੀ ਘੱਟ ਹੈ।
ਪੰਜਾਬ ਵਿਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ ਦਰਜ ਕੀਤਾ ਗਿਆ ਜੋ ਕਿ 36.1 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਮਾਨਸੂਨ ਦੀ ਹਲਚਲ ਵਿਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਤਾਰਨ ਵਿਚ ਮੀਂਹ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਤਸਰ ਤੇ ਫਾਜ਼ਿਲਕਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਜੂਨ ਮਹੀਨੇ ਵਿਚ ਸਾਧਾਰਨ ਮੀਂਹ ਦਰਜ ਕੀਤਾ ਗਿਆ ਹੈ।
ਪੰਜਾਬ ਵਿਚ 1 ਤੋਂ 25 ਜੂਨ ਤੱਕ 48.6mm ਮੀਂਹ ਦਰਜ ਕੀਤਾ ਜਾੰਦਾ ਹੈ ਪਰ ਹੁਣ ਤੱਕ ਪੂਰੇ ਸੂਬੇ ਵਿਚ 37.4mm ਮੀਂਹ ਪਿਆ ਹੈ ਜੋ ਸਾਧਾਰਨ ਤੋਂ ਸਿਰਫ 3 ਫੀਸਦੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ ਸੂਬੇ ਵਿਚ ਸਾਧਾਰਨ ਮੀਂਹ ਪੈ ਸਕਦਾ ਹੈ। ਬੀਤੇ ਸਾਲ ਸੂਬੇ ਵਿਚ ਮਾਨਸੂਨ ਜੁਲਾਈ, ਸਮੇਂ ਤੋਂ ਦੇਰੀ ਨਾਲ ਪਹੁੰਚਿਆ ਸੀ। ਪਰ ਇਸ ਵਾਰ ਮਾਨਸੂਨ 110 ਫੀਸਦੀ ਪੈਣ ਦਾ ਅਨੁਮਾਨ ਹੈ ਯਾਨੀ ਕਿ 500 ਮਿਮੀ ਦੇ ਲਗਭਗ ਮੀਂਹ ਹੋਣ ਦੀ ਸੰਭਾਵਨਾ ਹੈ।