ਚੰਡੀਗੜ੍ਹ : ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਹਨ।
ਕੈਬਨਿਟ ਨੇ ਲੁਧਿਆਣਾ ਵਿੱਚ ਇੱਕ ਨਵੀਂ ਸਬ-ਤਹਿਸੀਲ ਬਣਾਉਣ ਦਾ ਵੀ ਫੈਸਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਯੂਨੀਫਾਇਡ ਬਿਲਡਿੰਗ ਨਿਯਮ 2025 ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਲੁਧਿਆਣਾ ਵਿੱਚ ਇਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੁਧਿਆਣਾ ਨੌਰਥ ਵਿੱਚ ਸਬ ਤਹਿਸੀਲ ਬਣੇਗੀ। ਜਿਸ ਵਿੱਚ 4 ਪਟਵਾਰ ਸੈਕਟਰ, 1 ਕਾਨੂੰਗੋ, 7-8 ਪਿੰਡ ਸ਼ਾਮਲ ਹੋਣਗੇ।
ਪੰਜਾਬ ਸਰਕਾਰ ਡੇਰਾਬੱਸੀ ਵਿੱਚ 100 ਬਿਸਤਰਿਆਂ ਵਾਲਾ ਇੱਕ ਨਵਾਂ ਈਐਸਆਈ ਹਸਪਤਾਲ ਖੋਲ੍ਹੇਗੀ। ਇਹ ਹਸਪਤਾਲ ਚਾਰ ਏਕੜ ਵਿੱਚ ਬਣਾਇਆ ਜਾਵੇਗਾ। ਪੰਜਾਬ ਵਿੱਚ ਮੁੜ ਵਸੇਬਾ ਕੇਂਦਰਾਂ ਲਈ ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ। ਸਰਕਾਰ ਉੱਥੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਅਤੇ ਟੈਸਟਾਂ ਦੀ ਨਿਗਰਾਨੀ ਕਰੇਗੀ।
ਈਐਸਆਈ ਹਸਪਤਾਲ ਵਾਸਤੇ ਜ਼ਮੀਨ ਦੇਣ ਲਈ 4 ਏਕੜ ਦੀ ਪ੍ਰਵਾਨਗੀ ਦਿੱਤੀ ਗਈ ਹੈ। ਨਸ਼ਾ ਛੁਡਾਊ ਕੇਂਦਰ ਦੇ ਨਿਯਮਾਂ ਵਿੱਚ ਦੀ ਤਬਦੀਲੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ।




