Friday, November 8, 2024
spot_img

ਪੰਜਾਬੀ ਫਿਲਮ ਜਗਤ ‘ਚ ਜ਼ਬਰਦਸਤ ਧਮਾਕਾ, ਫਿਲਮ ‘ਸੁੱਚਾ ਸੂਰਮਾ’ ਦੀ ਰਿਲੀਜ਼ ਤੋਂ ਇੱਕ ਹਫ਼ਤਾ ਪਹਿਲਾਂ ਖੁੱਲੀ ਆਨਲਾਇਨ ਬੁਕਿੰਗ ਸ਼ੁਰੂ !

Must read

ਚੰਡੀਗੜ੍ਹ, 16 ਸਤੰਬਰ : ਜੋ ਸ਼ਾਹਰੁਖ਼ ਖ਼ਾਨ ਲਈ ਬਾਲੀਵੁੱਡ ਵਿੱਚ ਹੁੰਦਾ ਹੈ ਅਤੇ ਰਜਨੀਕਾਂਤ ਲਈ ਦੱਖਣ ਵਿੱਚ ਹੁੰਦਾ ਹੈ, ਓਹੀ ਹੁਣ ਬੱਬੂਮਾਨ ਲਈ ਪੰਜਾਬ ਵਿੱਚ ਹੋਇਆ ਹੈ। ‘ਸੁੱਚਾ ਸੂਰਮਾ’ ਦੀ ਅਡਵਾਂਸ ਬੁਕਿੰਗ ਰਿਲੀਜ਼ ਤੋਂ ਇੱਕ ਹਫ਼ਤਾ ਪਹਿਲਾਂ ਖੁੱਲੀ, ਜੋ ਕਿ ਪੰਜਾਬੀ ਫਿਲਮ ਉਦਯੋਗ ਵਿੱਚ ਪਹਿਲੀ ਵਾਰੀ ਹੋਇਆ ਹੈ। ਪੰਜਾਬੀ ਫਿਲਮ ਇਤਿਹਾਸ ਵਿੱਚ ਪਹਿਲੀ ਵਾਰ ਰਿਲੀਜ਼ ਤੋਂ ਇੱਕ ਹਫ਼ਤਾ ਪਹਿਲਾਂ ਆਨਲਾਈਨ ਬੁਕਿੰਗ ਸ਼ੁਰੂ ਹੋਈ। ਸਾਲ ਦੀ ਸਭ ਤੋਂ ਵੱਡੀ ਪੰਜਾਬੀ ਫਿਲਮ ਲਈ ਫੈਨ ਇੱਕ ਹਫ਼ਤਾ ਪਹਿਲਾਂ ਹੀ ਟਿਕਟ ਬੁਕ ਕਰ ਰਹੇ ਹਨ।

ਬੱਬੂਮਾਨ, ਜੋ ਕਿ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਦਾ ਗੌਰਵ ਮੰਨੇ ਜਾਂਦੇ ਹਨ, ਨੇ ਫਿਰ ਇਕ ਵਾਰ ਫਿਲਮ ਉਦਯੋਗ ਵਿੱਚ ਇੱਕ ਗੌਰਵ ਮਈ ਸਫਲਤਾ ਸਥਾਪਿਤ ਕੀਤੀ ਹੈ। ਉਹਨਾਂ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ ਪੰਜਾਬ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸ ਦੀ ਟਿਕਟ ਬੁਕਿੰਗ ਰਿਲੀਜ਼ ਤੋਂ ਪੂਰੇ ਇੱਕ ਹਫ਼ਤਾ ਪਹਿਲਾਂ ਆਨਲਾਈਨ ਖੋਲੀ ਗਈ ਹੈ। ਬੱਬੂਮਾਨ ਦੇ ਪ੍ਰਸ਼ੰਸਕ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰ ਰਹੇ ਹਨ, ਜਿਸ ਨਾਲ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਅਜਿਹਾ ਮਾਹੌਲ ਬਣਿਆ ਹੈ, ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ।

ਜਿਵੇਂ ਬਾਲੀਵੁੱਡ ਵਿੱਚ ਖਾਨਾਂ ਦਾ ਅਤੇ ਦੱਖਣ ਵਿੱਚ ਰਜਨੀਕਾਂਤ ਦਾ ਦਬਦਬਾਹੈ, ਓਸੇ ਤਰ੍ਹਾਂ ਪੰਜਾਬ ਵਿੱਚ ਬੱਬੂਮਾਨ ਨੇ ਇਸ ਸਫਲਤਾ ਨਾਲ ਫਿਲਮ ਉਦਯੋਗ ਨੂੰ ਹਿਲਾ ਦਿੱਤਾ ਹੈ। ਉਹਨਾਂ ਦੇ ਵਿਸ਼ਾਲ ਫੈਨ ਬੇਸ ਨੇ ਬੇਹੱਦ ਵਧੀਆ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨਾਲ ‘ਸੁੱਚਾ ਸੂਰਮਾ’ ਵੱਡੇ ਪਰਦੇ ‘ਤੇ ਆਉਣ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ।ਇਸ ਲੋਕ ਕਥਾ ਦੇ ਮਹਾ ਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।

ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ।ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ।ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article