Friday, November 22, 2024
spot_img

ਪੰਜਾਬੀਆਂ ਦਾ ਵਧਾਇਆ ਮਾਣ : ਬਰਤਾਨੀਆ ‘ਚ ਬਲਵਿੰਦਰ ਸਿੰਘ ਢਿੱਲੋਂ ਬਣੇ ਪਹਿਲੇ ਸਿੱਖ ਮੇਅਰ

Must read

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਨੇ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦਾ ਨਾਂ ਵੀ ਵਿਦੇਸ਼ ਵਿਚ ਰੋਸ਼ਨ ਕਰ ਦਿੱਤਾ ਹੈ। ਉਹ ਬਰਤਾਨੀਆ ਦੇ ਸ਼ਹਿਰ ਸਲੋਹ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਸਲੋਹ ਵਿਚ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਵਿਚ ਆਪਸੀ ਗਠਜੋੜ ਸਰਕਾਰ ਹੈ ਤੇ ਕੰਜ਼ਰਵੇਟਿਵ ਪਾਰਟੀ ਵਲੋਂ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੂੰ ਮੇਅਰ ਬਣਾਇਆ ਗਿਆ ਹੈ।

ਦੱਸ ਦਈਏ ਕਿ ਬਲਵਿੰਦਰ ਢਿੱਲੋਂ ਤਰਨਤਾਰਨ ਦੇ ਪਿੰਡ ਕੋਟ ਜਸਪਤ ਦੇ ਰਹਿਣ ਵਾਲੇ ਹਨ, ਜੋ ਕਿ ਕਰੀਬ 50 ਸਾਲ ਪਹਿਲਾਂ ਪੰਜਾਬ ਤੋਂ ਇੰਗਲੈਂਡ ਆਏ ਸਨ। ਇਸ ਮੌਕੇ ਲੇਬਰ ਦੇ 18 ਕੌਂਸਲਰਾ ਵਿਚੋਂ 16 ਮੈਂਬਰ ਹੀ ਹਾਜ਼ਰ ਰਹੇ। ਇਸ ਮਗਰੋਂ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੇਅਰ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਤੇ ਲਿਬਰਲ ਡੈਮੋਕਰੇਟਸ ਦੇ ਡਿਪਟੀ ਮੇਅਰ ਕੌਂਸਲਰ ਅਸੀਮ ਨਵੀਦ ਵੱਲੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਰਸਮ ਅਦਾ ਕੀਤੀ ਗਈ। ਸਲੋਹ ਸ਼ਹਿਰ ਅੰਦਰ ਬੀਤੇ ਕਈ ਸਾਲਾਂ ਤੋਂ ਲੇਬਰ ਪਾਰਟੀ ਦਾ ਬਹੁਮਤ ਬਰਕਰਾਰ ਰਿਹਾ ਹੈ ਪਰ ਬੀਤੇ ਵਰ੍ਹੇ ਹੋਈਆ ਚੌਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ 21 ਕੌਂਸਲਰ, ਲੇਬਰ ਪਾਰਟੀ ਦੇ 18 ਕੌਂਸਲਰ ਤੇ 3 ਲਿਬਰਲ ਡੈਮੋਕਰੇਟਸ ਕੌਂਸਲਰ ਜਿੱਤੇ ਸਨ ਤੇ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਡੈਮੋਕਰੇਟਸ ਪਾਰਟੀਆਂ ਨੇ ਆਪਸੀ ਗਠਜੋੜ ਕਰ ਕੇ ਲੇਬਰ ਕਬਜ਼ੇ ਵਾਲੇ ਸ਼ਹਿਰ ਵਿੱਚ ਸਰਕਾਰ ਬਣਾ ਕੇ ਇਤਿਹਾਸ ਰਚਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article