ਜਲੰਧਰ, 3 ਅਕਤੂਬਰ: ਸਾਂਸਦ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਪੰਜਵੀਂ ਵਾਰ ਸਰਬਸਮੰਤੀ ਨਾਲ ਚੁਣ ਗਈ। ਇਸ ਚੋਣ ਵਿੱਚ ਬੂਟਾ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਬੂਟਾ ਸਿੰਘ ਇੱਕ ਵਾਰ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ। ਪੰਚਾਇਤ ਘਰ ਵਿੱਚ ਹੋਏ ਇੱਕਠ ਦੌਰਾਨ ਪਿੰਡ ਦੇ ਲੋਕਾਂ ਦਾ ਵੱਡਾ ਇੱਕਠ ਹੋਇਆ। ਇਸ ਦੌਰਾਨ ਸਰਬਸਮੰਤੀ ਨਾਲ 7 ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਗਈ। ਜਦੋਂ ਬੂਟਾ ਸਿੰਘ ਨੂੰ ਸਰਪੰਚ ਬਣਾਉਣ ਦੀ ਗੱਲ ਪਿੰਡ ਦੇ ਲੋਕਾਂ ਵਿੱਚ ਰੱਖੀ ਗਈ ਤਾਂ ਸਾਰੇ ਲੋਕਾਂ ਨੇ ਇੱਕਸੁਰ ਹੁੰਦਿਆ ਸਹਿਮਤੀ ਪ੍ਰਗਟਾਈ। ਜੈਕਾਰਿਆਂ ਦੀ ਗੂੰਜ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵੇੀ ਚੁਣੀ ਗਈ ਪੰਚਾਇਤ ਦੇ ਮੈਂਬਰਾਂ ਦਾ ਸਨਮਾਨ ਕੀਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੇਜਿੰਦਰ ਸਿੰਘ ਰਾਗੀ ਸਰਪੰਚ ਰਹੇ ਸਨ। ਉਨ੍ਹਾਂ ਦੀ ਵਿਦਿਆਕਤ ਯੋਗਤਾ ਐਮਏ ਐਮਫਿਲ ਸੀ।ਪਿੰਡ ਵਿੱਚ ਸਰਬ ਸੰਮਤੀ ਰਾਹੀ ਪੰਚਾਇਤ ਚੁਣ ਦੀ ਪਿਰਤ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਚੋਣ ਨਾਲ ਹੋਈ ਸੀ।ਸੰਤ ਸੀਚੇਵਾਲ ਜੀ ਸਾਲ 2003 ਵਿਚ ਪਹਿਲੀਵਾਰ ਸਰਬਸਮੰਤੀ ਨਾਲ ਚੁਣੇ ਗਏ ਸਨ। ਉਸ ਤੋਂ ਬਾਅਦ ਅਗਲੇ ਪੰਜ ਸਾਲਾਂ ਲਈ ਮੁੜ ਸਰਬ ਸਮੰਤੀ ਨਾਲ ਸਰਪੰਚ ਬਣੇ ਸਨ।
ਸਾਲ 2013 ਵਿੱਚ ਪਿੰਡ ਦੀ ਅੇਮਏ ਤੱਕ ਪੜ੍ਹੀ ਲੜਕੀ ਰਾਜਵਿੰਦਰ ਕੌਰ ਸਰਬਸਮੰਤੀ ਨਾਲ ਸਰਪੰਚ ਬਣੀ ਸੀ। ਹੁਣ ਅਗਲੇ ਪੰਜਾਂ ਸਾਲ ਲਈ ਪਿੰਡ ਦੀ ਵਾਗ ਡੋਰ ਸਰਦਾਰ ਬੂਟਾ ਸਿੰਘ ਦੇ ਹੱਥਾਂ ਵਿੱਚ ਸੌਂਪ ਦਿੱਤੀ ਗਈ।ਉਨ੍ਹਾਂ ਨਾਲ ਜਿਹੜੇ ਪੰਚ ਬਣੇ ਹਨ ਉਨ੍ਹਾਂ ਵਿੱਚ ਸੁਰਜੀਤ ਸਿੰਘ ਸ਼ੰਟੀ ਪਿਛਲੇ 20 ਸਾਲ ਤੋਂ ਪੰਚ ਬਣਦੇ ਆ ਰਹੇ ਹਨ।ਹੋਰ ਪੰਚਾਂ ਵਿੱਚ ਗੁਰਮੇਲ ਸਿੰਘ,ਸੁਲੱਖਣ ਸਿੰਘ,ਸੁਰਜੀਤ ਸਿੰਘ,ਹਰਜਿੰਦਰ ਕੌਰ,ਕਮਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਸ਼ਾਮਿਲ ਹਨ।