ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ‘ਚ ਤਕਨੀਕੀ ਖਰਾਬੀ ਕਾਰਨ ਝਾਰਖੰਡ ਦੇ ਦੇਵਘਰ ਹਵਾਈ ਅੱਡੇ ‘ਤੇ ਫਸ ਗਏ ਹਨ। ਪ੍ਰਧਾਨ ਮੰਤਰੀ ਕਰੀਬ ਡੇਢ ਘੰਟੇ ਤੱਕ ਖਰਾਬ ਜਹਾਜ਼ ਦੇ ਅੰਦਰ ਬੈਠੇ ਰਹੇ ਪਰ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ‘ਚ ਖਰਾਬੀ ਠੀਕ ਨਹੀਂ ਹੋਈ। ਫਿਲਹਾਲ ਇਕ ਹੋਰ ਜਹਾਜ਼ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਉਹ ਦੇਵਘਰ ਹਵਾਈ ਅੱਡੇ ‘ਤੇ ਫਸੇ ਹੋਏ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਦੇਵਘਰ ਹਵਾਈ ਅੱਡੇ ‘ਤੇ ਖੜ੍ਹਾ ਹੋਣ ਕਾਰਨ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਉਥੇ ਹੀ ਫਸੇ ਹੋਏ ਹਨ।ਕਿਉਂਕਿ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਏਅਰਪੋਰਟ ‘ਤੇ ਮੌਜੂਦ ਹੋਣ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਪ੍ਰੋਟੋਕੋਲ ਕਾਰਨ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਰਾਹੁਲ ਗਾਂਧੀ ਨੇ ਰੈਲੀ ਲਈ ਝਾਰਖੰਡ ਦੇ ਗੋਡਾ ਪਹੁੰਚਣਾ ਸੀ ਪਰ ਉਹ ਕਈ ਘੰਟੇ ਉੱਥੇ ਹੀ ਫਸੇ ਰਹੇ। ਕਰੀਬ 45 ਮਿੰਟ ਬਾਅਦ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ, ਜਿਸ ਕਾਰਨ ਕਾਂਗਰਸ ਨੇ ਹੁਣ ਭਾਜਪਾ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ।