ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ, 9 ਫਰਵਰੀ : ਲੁਧਿਆਣਾ ਸ਼ਹਿਰ ਵਿੱਚ ਦਿਨੋ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ। ਪੁਲਿਸ ਨੇ ਦੇਰ ਰਾਤ ਨੂੰ ਪ੍ਰਵਾਸੀ ਮਜ਼ਦੂਰਾਂ ਅਤੇ ਰਾਹਗੀਰਾਂ ਤੋਂ ਲੁੱਟਖੋਹ ਕਰਨ ਵਾਲੇ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਲੁੱਟਖੋਹ ਦੇ ਮੋਬਾਈਲ ਫੋਨ ਖਰੀਦਣ ਵਾਲਾ ਦੁਕਾਨਦਾਰ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 227 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਦੇ ਜੁਆਇੰਟ ਪੁਲੀਸ ਕਮਿਸ਼ਨਰ ਰੂਰਲ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਇਲਾਕੇ ’ਚ ਹਥਿਆਰਾਂ ਦੀ ਨੋਕ ’ਤੇ ਚੋਰੀ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੁੱਟਖੋਹ ਕਰਦੇ ਹਨ। ਮੁਲਜ਼ਮ ਦੇਰ ਰਾਤ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਫਿਰ ਇਕੱਲੇ ਜਾ ਰਹੇ ਰਾਹਗੀਰ ਨੂੰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਨਿਸ਼ਾਨ ਬਣਾਉਂਦੇ ਸਨ। ਉਹ ਪਿਛਲੇਂ ਕਾਫ਼ੀ ਸਮੇਂ ਤੋਂ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਲੱਗੇ ਹੋਏ ਹਨ। ਪੁਲੀਸ ਨੇ ਸੂਚਨਾ ਮਿਲਣ ਤੋਂ ਬਾਅਦ ਵੱਖ-ਵੱਖ ਇਲਾਕਿਆਂ ’ਚੋਂ ਪੁਲੀਸ ਨੇ ਇਸ ਮਾਮਲੇ ’ਚ ਤਾਜਪੁਰ ਰੋਡ ਇੰਦਰਾਪੁਰੀ ਵਾਸੀ ਰਮੇਸ਼ ਕੁਮਾਰ ਬੱਬੀ, ਜਤਿੰਦਰ ਕੁਮਾਰ ਉਰਫ਼ ਸੋਨੂੰ, ਬੱਸ ਸਟੈਂਡ ਕੋਲ ਮਨਜੀਤ ਨਗਰ ਵਾਸੀ ਮਨਪ੍ਰੀਤ ਸਿੰਘ ਉਰਫ਼ ਮੰਨੂ, ਅੰਮ੍ਰਿਤਸਰ ਵਾਸੀ ਰਾਹੁਲ ਭੈਣੀ, ਪਿੰਡ ਤਾਜਪੁਰ ਸਥਿਤ ਪਾਰਸ ਕਲੋਨੀ ਵਾਸੀ ਸੁਮਿਤ ਭਾਮੀਆਂ ਕਲਾਂ ਸਥਿਤ ਗੁਰੂ ਨਾਨਕ ਨਗਰ ਵਾਸੀ ਅਭਿਸ਼ੇਕ ਜਾਇਸਵਾਲ, ਗਿਆਸਪੁਰਾ 33 ਫੁੱਟ ਰੋਡ ਵਾਸੀ ਧੀਰਜ ਕੁਮਾਰ, ਸੂਆ ਰੋਡ ਸਥਿਤ ਜਸਪਾਲ ਕਲੋਨੀ ਵਾਸੀ ਪ੍ਰਸ਼ਾਂਤ ਸ਼ਰਮਾ, ਗਿਆਸਪੁਰਾ ਲਛਮਣ ਨਗਰ ਵਾਸੀ ਬੀਸਪ੍ਰੀਤ ਸਿੰਘ, ਟਿੱਬਾ ਰੋਡ ਵਾਸੀ ਆਕਾਸ਼ ਸ਼ਰਮਾ, ਲੁਹਾਰਾ ਦੀ ਗੁਰਬਚਨ ਕਲੋਲੀ ਵਾਸੀ ਪਵਨ ਕੁਮਾਰ ਅਤੇ ਮੁਲਜ਼ਮਾਂ ਤੋਂ ਲੁੱਟੇ ਹੋਏ ਮੋਬਾਈਲ ਫੋਨ ਖਰੀਦਣ ਵਾਲੇ ਗੁਲਾਟੀ ਟੈਲੀਕਾਮ ਤਾਜਪੁਰ ਰੋਡ ਦੇ ਮਾਲਕ ਤੇ ਤਾਜਪੁਰ
ਰੋਡ ਸਥਿਤ ਵਿਸ਼ਵਕਰਮਾ ਨਗਰ ਵਾਸੀ ਗੁਰਮੀਤ ਸਿੰਘ ਉਰਫ਼ ਗੋਰਾ ਖਿਲਾਫ਼ ਕੇਸ ਦਰਜ ਕੀਤਾ ਹੈ।ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ। ਪੁਲੀਸ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਲੁੱਟਖੋਹ ਤੋਂ ਬਾਅਦ ਸਾਰੇ ਮੋਬਾਇਲ ਫੋਨ ਗੁਰਮੀਤ ਸਿੰਘ ਗੋਰਾ ਕੋਲ ਲੈ ਜਾਂਦੇ ਸਨ। ਉਹ ਉਸਨੂੰ ਸਸਤੇ ਭਾਅ ’ਤੇ ਵੇਚਣ ਕੇ ਨਸ਼ਾ ਪੂਰਤੀ ਕਰਦੇ ਸਨ ਅਤੇ ਐਸ਼ਪ੍ਰਸਤੀ ਲਈ ਪੈਸੇ ਖਰਚਦੇ ਸਨ। ਮੁਲਜ਼ਮ ਗੁਰਮੀਤ ਗੋਰਾ ਆਈਐਮਈਆਈ ਨੰਬਰ ਬਦਲ ਦਿੱਲੀ ’ਚ ਵੇਚਦਾ ਸੀ ਫੋਨ ਜੇਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਲੁਟੇਰਿਆਂ ਤੋਂ ਸਸਤੇ ਭਾਅ ’ਤੇ ਫੋਨ ਖਰੀਦਦਾ ਅਤੇ ਮਹਿੰਗੇ ਭਾਅ ’ਤੇ ਦਿੱਲੀ ਵਿਖੇ ਵੇਚ ਆਉਂਦਾ ਸੀ। ਪੁਲੀਸ ਅਨੁਸਾਰ ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਚੋਰੀ ਅਤੇ ਲੁੱਟਖੋਹ ਦੇ ਕੇਸ ਦਰਜ ਹਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।