ਗੁਰਦਾਸਪੁਰ, 21 ਜੁਲਾਈ: ਥਾਣਾ ਗੁਰਦਾਸਪੁਰ ਦੇ SHO ਗੁਰਮੀਤ ਸਿੰਘ ਤੇ ਪੁਲਿਸ ਪਾਰਟੀ ਦੀ ਮੁਸਤੈਦੀ ਅਤੇ ਤੁਰੰਤ ਕਾਰਵਾਈ ਨਾਲ ਸ਼ਹਿਰ ਵਿੱਚ ਇੱਕ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਹੈ। ਹੋਇਆ ਇੰਜ ਕੀ ਸ਼ਹਿਰ ਦੇ ਮੱਛੀ ਮਾਰਕੀਟ ਵਿੱਚ ਇੱਕ ਪਕੌੜੇ ਬਣਾਉਣ ਵਾਲੀ ਦੁਕਾਨ ਵਿੱਚ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਫੈਲਣੀ ਸ਼ੁਰੂ ਹੋ ਗਈ। ਅੱਗ ਨੇ ਨਾਲ ਲਗਦੀਆਂ ਦੁਕਾਨ ਅਤੇ ਬਿਜਲੀ ਦੀਆਂ ਤਾਰਾਂ ਨੂੰ ਵੀ ਚਪੇਟ ਵਿੱਚ ਲੈ ਲਿਆ ਸੀ, ਪਰ SHO ਗੁਰਮੀਤ ਸਿੰਘ, ਉਹਨਾਂ ਦੀ ਟੀਮ ਅਤੇ ਐਸਐਸਜੀ ਦੇ ਜਵਾਨ ਜੋ ਮੌਕੇ ਤੇ ਮੌਜੂਦ ਸਨ ਨੇ ਤੁਰੰਤ ਕਾਰਵਾਈ ਕਰਦਿਆਂ ਖੁਦ ਦੁਕਾਨ ਵਿੱਚ ਬਾਲਟੀਆਂ ਭਰ ਭਰ ਕੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਗੁਰਮੀਤ ਸਿੰਘ ਇਸ ਮੌਕੇ ਦੁਕਾਨ ਵਿੱਚੋਂ ਆਪਣੀ ਜਾਣ ਜੋਖਮ ਵਿੱਚ ਪਾ ਕੇ ਗੈਸ ਸਿਲੰਡਰ ਕੱਢ ਕੇ ਲੈ ਜਾਂਦੇ ਵੇਖੇ ਗਏ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ SHO, ਪੁਲਿਸ ਅਧਿਕਾਰੀਆਂ ਅਤੇ ਐਸਐਸਜੀ ਦੇ ਜਵਾਨਾਂ ਵਲੋਂ ਸਥਿਤੀ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਫਾਇਰ ਬਗੇਡ ਨੇ ਪਹੁੰਚ ਕੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ। ਦੱਸ ਦਈਏ ਕਿ ਨੇੜੇ ਹੀ ਇੱਕ ਪੇਂਟ ਦੀ ਦੁਕਾਨ ਤੇ ਅੱਗ ਦੀ ਚਿੰਗਾਰੀ ਵੀ ਪੈ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। SHO ਗੁਰਮੀਤ ਸਿੰਘ ਦੀ ਹਿੰਮਤ ਦੀ ਸ਼ਹਿਰ ਵਿੱਚ ਸਲਾਘਾ ਹੋ ਰਹੀ ਹੈ।
ਜਾਣਕਾਰੀ ਦਿੰਦਿਆਂ ਮਛਲੀ ਮਾਰਕੀਟ ਦੇ ਦੁਕਾਨਦਾਰ ਰੀਸ਼ੂ ਨੇ ਦੱਸਿਆ ਕਿ ਦੁਕਾਨ ‘ਤੇ ਗੈਸ ਤੇ ਪਕੌੜੇ ਬਣਾਉਂਦੇ ਸਮੇਂ ਬੋਰੀ ਨੂੰ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਫੈਲਣੀ ਸ਼ੁਰੂ ਹੋ ਗਈ। ਉਸਨੇ ਨਾਲ ਵਾਲੀ ਦੁਕਾਨ ਨੂੰ ਵੀ ਚਪੇਟ ਵਿੱਚ ਲੈ ਲਿਆ। ਅੱਗ ਬਿਜਲੀ ਦੀਆਂ ਤਾਰਾਂ ਤੱਕ ਪਹੁੰਚ ਗਈ ਅਤੇ ਤੇਜ਼ੀ ਨਾਲ ਫੈਲ ਰਹੀ ਸੀ, ਕਿ ਚੌਂਕ ਵਿੱਚ ਆਪਣੀ ਟੀਮ ਅਤੇ ਐਸਐਸਜੀ ਦੇ ਜਵਾਨਾਂ ਨਾਲ ਚੈਕਿੰਗ ਕਰ ਰਹੇ ਥਾਣਾ ਸਿਟੀ ਗੁਰਦਾਸਪੁਰ ਦੇ SHO ਗੁਰਮੀਤ ਸਿੰਘ ਨੂੰ ਇਸ ਦੀ ਖਬਰ ਮਿਲ ਗਈ।ਪਤਾ ਲੱਗਦਿਆ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਖੁਦ ਬਾਲਟੀਆਂ ਭਰ ਭਰ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗ ਪਏ। ਪੁਲਿਸ ਅਧਿਕਾਰੀਆਂ ਅਜੇ ਕੁਮਾਰ, ਬਨਾਰਸੀ ਲਾਲ, ਗੁਰਮੁਖ ਸਿੰਘ ਸੋਹਲ ਅਤੇ ਐਸਐਸਜੀ ਦੇ ਜਵਾਨਾਂ ਨੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਕਾਫੀ ਹੱਦ ਤੱਕ ਅੱਗ ਫੈਲਣ ਤੋਂ ਰੋਕ ਲਈ ਅਤੇ ਐਸਐਚਓ ਗੁਰਮੀਤ ਸਿੰਘ ਨੇ ਖੁਦ ਗੈਸ ਦਾ ਸਲੰਡਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੁਕਾਨ ਵਿੱਚੋਂ ਬਾਹਰ ਕੱਢਿਆ। ਰਹਿੰਦੀ ਸਹਿੰਦੀ ਕਸਰ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਪੂਰੀ ਕਰ ਦਿੱਤੀ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ।