Friday, September 13, 2024
spot_img

ਪਿੰਡ ਕਾਉਂਕੇ ਕਲਾਂ ‘ਚ ਰੰਜਿਸ਼ ਨੌਕਰ ਨੇ ਕਰ’ਤਾ ਮਾਲਕ ਦਾ ਬੇਰਹਿਮੀ ਨਾਲ ਕ ਤ ਲ, ਜਾਣੋ ਕੀ ਸੀ ਪੂਰਾ ਮਾਮਲਾ !

Must read

ਜਗਰਾਓਂ, 25 ਅਗਸਤ : ਕਸਬਾ ਜਗਰਾਓਂ ਦੇ ਨਜਦੀਕ ਪੈਂਦੇ ਪਿੰਡ ਕਾਉਂਕੇ ਕਲਾਂ ਵਿੱਚ ਰੰਜਿਸ਼ ਦੇ ਚਲਦਿਆਂ ਇੱਕ ਨੌਕਰ ਨੇ ਬਜ਼ੁਰਗ ਮਾਲਕ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਜ਼ੁਰਗ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ। ਫਿਰ ਉਸ ਦਾ ਨੌਕਰ ਕਮਰੇ ਵਿਚ ਆਇਆ ਅਤੇ ਬੇਰਹਿਮੀ ਨਾਲ ਉਸ ਦੇ ਸਿਰ ‘ਤੇ ਕਈ ਵਾਰ ਕੀਤੇ। ਬਜ਼ੁਰਗ ਨੂੰ ਰੌਲਾ ਪਾਉਣ ਦਾ ਵੀ ਸਮਾਂ ਨਹੀਂ ਮਿਲਿਆ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਚਰਨ ਸਿੰਘ (60) ਦੇ ਪੁੱਤਰ ਸੁਖਵਿੰਦਰ ਸਿੰਘ ਦਸਿਆ ਕਿ ਸ਼ੰਭੂ ਨਾਂ ਦਾ ਨੌਕਰ ਕਰੀਬ 22 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਿਹਾ ਹੈ। ਇੱਕ ਦਿਨ ਪਹਿਲਾਂ ਮੇਰੇ ਪਿਤਾ ਚਰਨ ਸਿੰਘ ਨੇ ਕੰਮ ਨੂੰ ਲੈ ਕੇ ਸ਼ੰਭੂ ਨੂੰ ਝਿੜਕਿਆ ਸੀ। ਇਸੇ ਗੱਲ ਤੋਂ ਸ਼ੰਭੂ ਨੂੰ ਗੁੱਸਾ ਆ ਗਿਆ। ਇਸੇ ਰੰਜਿਸ਼ ਨੂੰ ਮੁੱਖ ਰੱਖਦਿਆਂ ਸ਼ੰਭੂ ਨੇ ਸੁੱਤੇ ਪਏ ਚਰਨ ਸਿੰਘ ‘ਤੇ ਹਮਲਾ ਕਰ ਦਿੱਤਾ। ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਸ਼ੰਭੂ ਨੂੰ ਕਤਲ ਹੁੰਦੇ ਦੇਖਿਆ। ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਸ਼ੰਭੂ ਘਟਨਾ ਵਾਲੀ ਥਾਂ ਤੋਂ ਫਰਾਰ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article