ਸ਼ਰਾਬ ਪੀਣ ਵਾਲਿਆਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਵਿਖੇ 3 ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਜਿਸ ਕਰਕੇ ਠੇਕਿਆਂ ਦੇ ਬਾਹਰ ਸ਼ਰਾਬ ਖਰੀਦਣ ਵਾਲਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਠੇਕਿਆਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਦੇਖੀਆਂ ਜਾ ਰਹੀਆਂ ਹਨ।
ਰਿਪੋਰਟ ਮੁਤਾਬਕ ਇਸ ਦੀ ਵਜ੍ਹਾ ਇਹ ਹੈ ਕਿ 1 ਅਪ੍ਰੈਲ ਤੋਂ 3 ਅਪ੍ਰੈਲ 2025 ਤੱਕ ਠੇਕੇ ਬੰਦ ਰਹਿਣਗੇ ਤੇ ਦੂਜੀ ਵਜ੍ਹਾ ਇਹ ਹੈ ਕਿ ਪੁਰਾਣਾ ਸਟਾਕ ਖਤਮ ਕਰਨ ਲਈ ਸ਼ਰਾਬ ਦੀ ਖਰੀਦ ਵਿਚ ਭਾਰੀ ਛੋਟ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ 31 ਮਾਰਚ ਨੂੰ ਵਿੱਤੀ ਸਾਲ ਖਤਮ ਹੋ ਰਿਹਾ ਹੈ ਤੇ 1 ਅਪ੍ਰੈਲ ਤੋਂ ਨਵੀਂ ਸ਼ਰਾਬ ਨੀਤੀ ਲਾਗੂ ਹੋਵੇਗੀ।