ਕਸਬਾ ਗੋਇੰਦਵਾਲ ਸਾਹਿਬ ਰਾਤ ਕਰੀਬ ਡੇਢ ਵਜੇ ਤਿੰਨ ਧਮਾਕਿਆ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਲੋਕ ਸਹਿਮੇ ਹੋਏ ਹਨ। ਪਾਕਿਸਤਾਨ ਵੱਲੋਂ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਅਤੇ ਬਿਆਸ ਪੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਧਮਾਕਿਆਂ ਕਾਰਨ ਜਿੱਥੇ ਥਰਮਲ ਪਲਾਂਟ ਦੇ ਕੁੱਝ ਹਿੱਸਿਆ ਦੀਆਂ ਬਿਲਡਿੰਗ ਦੇ ਸ਼ੀਸ਼ੇ ਟੁੱਟੇ ਹਨ ਉੱਥੇ ਹੀ ਬਿਆਸ ਪੁਲ ਨਾਲ ਲੱਗਦੇ ਕੁੱਝ ਪਿੰਡਾ ਦੇ ਘਰਾਂ ਦੇ ਬੂਹੇ ਬਾਰੀਆਂ ਨੂੰ ਵੀ ਨੁਕਸਾਨ ਹੋਇਆ ਹੈ।
ਇੰਨਾ ਧਮਾਕਿਆ ਨਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀ ਆਈ ਹੈ। ਪਰ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਕੁੱਝ ਲੋਕਾਂ ਨੇ ਡਰੋਨ ਨੁਮਾ ਵਸਤੂ ਨੂੰ ਨਸ਼ਟ ਹੁੰਦੇ ਦਰਿਆ ਬਿਆਸ ਵਿੱਚ ਡਿੱਗਦੇ ਦੇਖਿਆ ਹੈ ਪਰ ਇਸ ਦੀ ਕਿਸੇ ਨੇ ਅਧਿਕਾਰਤ ਪੁਸ਼ਟੀ ਨਹੀ ਕੀਤੀ।