ਦਿ ਸਿਟੀ ਹੈਡਲਾਈਨ
ਲੁਧਿਆਣਾ, 10 ਜਨਵਰੀ
ਪਲਾਸਟਿਕ ਡੋਰ ਵੇਚਣ ਵਾਲਿਆਂ ’ਤੇ ਲੁਧਿਆਣਾ ਪੁਲੀਸ ਲਗਾਤਾਰ ਕਾਰਵਾਈ ਕਰਨ ’ਚ ਲੱਗੀ ਹੈ, ਪਰ ਇਸ ਵਾਰ ਲੁਧਿਆਣਾ ਪੁਲੀਸ ਨੇ ਪਲਾਸਟਿਕ ਡੋਰ ਨਾਲ ਪਤੰਗ ਉਡਾਉ ਵਾਲਿਆਂ ’ਤੇ ਵੀ ਐਫਆਈਆਰ ਦਰਜ ਕਰੇਗੀ। ਪੁਲੀਸ ਦੇ ਉਚ ਅਧਿਕਾਰੀਆਂ ਨੇ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੇਕਰ ਉਨ੍ਹਾਂ ਦੇ ਇਲਾਕੇ ’ਚ ਕੋਈ ਪਲਾਸਟਿਕ ਡੋਰ ਵੇਚਦਾ ਜਾਂ ਉਸ ਡੋਰ ਨਾਲ ਪਤੰਗ ਉਡਾਉਣ ਦੀ ਕੋਈ ਸੂਚਨਾ ਮਿਲਦੀ ਹੈ ਤਾਂ ਉਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਾਲ ਦੀ ਨਾਲ ਪਤਾ ਲਾਇਆ ਜਾਵੇ ਕਿ ਉਹ ਕਾਤਲ ਡੋਰ ਕਿੱਥੋਂ ਲਿਆਇਆ ਹੈ। ਜਿਸ ਤੋਂ ਬਾਅਦ ਪਲਾਸਟਿਕ ਡੋਰ ਵੇਚਣ ਵਾਲਿਆਂ ’ਤੇ ਵੀ ਕਾਰਵਾਈ ਕੀਤੀ ਜਾ ਸਕੇ। ਪੁਲੀਸ ਦੀ ਯੋਜਨਾ ਹੈ ਕਿ ਜੇਕਰ ਕੋਈ ਵਿਅਕਤੀ ਪਲਾਸਟਿਕ ਡੋਰ ਨਾਲ ਪਤੰਗ ਉਡਾਉਂਦੇ ਹੋਏ ਦੀ ਫੋਟੋ ਪਾਉਂਦਾ ਹੈ ਤਾਂ ਉਕਤ ਵਿਅਕਤੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਫੋਟੋ ਭੇਜਣ ਵਾਲਿਆਂ ਦਾ ਨਾਮ ਪਤਾ ਵੀ ਗੁਪਤ ਰੱਖਿਆ ਜਾਵੇਗਾ।
ਡਿਪਟੀ ਕਮਿਸ਼ਨਰ ਆਫ਼ ਪੁਲੀਸ ਹੈਡ ਕੁਆਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਵੇਚਣ ਤੇ ਉਡਾਉਣ ਵਾਲੇ ਦੋਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਵੇਚਣ ਵਾਲਿਆਂ ’ਤੇ ਤਾਂ ਪੁਲੀਸ ਦੀ ਕਾਰਵਾਈ ਜਾਰੀ ਹੈ, ਪਰ ਇਸ ਵਾਰ ਕਾਤਲ ਡੋਰ ਨਾਲ ਪਤੰਗ ਉਡਾੳੇੁਣ ਵਾਲਿਆਂ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਡੀਸੀਪÇ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਇਸ ਡੋਰ ਨਾਲ ਪਤੰਗ ਉਡਾਉਣ ਵਾਲੇ ਦੀ ਸੂਚਨਾ ਪੁਲਸਿ ਨੂੰ ਦੇਵੇਗਾ ਤਾਂ ਉਸਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤੇ ਪਲਾਸਟਿਕ ਡੋਰ ਨਾਲ ਪਤੰਗ ਚੜ੍ਹਾਉਣ ਵਾਲਿਆਂ ’ਤੇ ਕਾਰਵਾਈ ਹੋਵੇਗੀ।
ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲੇ ਚੰਦਰਕਾਂਤ ਚੱਢਾ ਨੇ ਕਈ ਮੁਹਿੰਮਾਂ ਚਲਾਈਆਂ ਹਨ। ਉਹ ਪਲਾਸਟਿਕ ਡੋਰ ਨਾਲ ਹੋਣ ਵਾਲੇ ਨੁਕਸਾਨ ਕਾਰਨ ਪਹਿਲਾਂ ਹੀ ਲੋਕਾਂ ਨੂੰ ਕਾਫ਼ੀ ਜਾਗਰੂਕ ਕਰ ਚੁੱਕੇ ਹਨ। ਇਨ੍ਹਾਂ ਹੀ ਨਹੀਂ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਤਾਂ ਇੱਥੋਂ ਤੱਕ ਇਸ ਡੋਰ ਨੂੰ ਵੇਚ ਵਾਲਿਆਂ ਤੇ ਖਰੀਦਣ ਵਾਲਿਆਂ ’ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਨ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡੋਰ ਦੀ ਚਪੇਟ ’ਚ ਜੋ ਵੀ ਆਇਆ ਹੈ, ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਇਹ ਡੋਰ ਅਜਿਹੀ ਸੱਟ ਮਾਰਦੀ ਹੈ,ਜਿਸਨੂੰ ਭਰਨ ’ਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਉਸਦਾ ਨਿਸ਼ਾਨ ਸਦਾ ਲਈ ਰਹਿ ਜਾਂਦਾ ਹੈ।