ਅੱਜ-ਕੱਲ੍ਹ ਲੋਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਕੁਝ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਿਊਜ਼ ਅਤੇ ਲਾਈਕਸ ਲੋਕਾਂ ਲਈ ਇੰਨੇ ਮਾਇਨੇ ਰੱਖਣ ਲੱਗ ਪਏ ਹਨ ਕਿ ਉਹ ਆਪਣੀ ਅਸਲ ਦੁਨੀਆਂ ਨੂੰ ਵੀ ਭੁੱਲ ਗਏ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਔਰਤ ਦੁਆਰਾ ਹਰਿਆਣਵੀ ਗਾਣੇ ‘ਤੇ ਰੀਲ ਬਣਾਉਣਾ ਪਤੀ ਨੂੰ ਮਹਿੰਗਾ ਪੈ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਔਰਤ ਦਾ ਪਤੀ ਪੁਲਿਸ ਕਾਂਸਟੇਬਲ ਹੈ। ਪਤਨੀ ਨੇ ਆਪਣੀ ਨਨਾਣ ਨਾਲ ਸੜਕ ਦੇ ਵਿਚਕਾਰ ਇੱਕ ਵੀਡੀਓ ਬਣਾਈ ਸੀ। ਜੋ ਵਾਇਰਲ ਹੋ ਗਈ ਇਸ ਕਾਰਨ ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਅਜੇ ਕੁੰਡੂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕਾਂਸਟੇਬਲ ਅਜੇ ਕੁੰਡੂ ਨੇ ਆਪਣੀ ਪਤਨੀ ਜੋਤੀ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਸੀ, ਜਿਸ ਕਾਰਨ ਹੁਣ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਸ਼ਹਿਰ ਦੇ ਸੈਕਟਰ 20 ਸਥਿਤ ਗੁਰਦੁਆਰਾ ਚੌਕ ‘ਤੇ ਦੋ ਔਰਤਾਂ ਵੱਲੋਂ ਹਰਿਆਣਵੀ ਗਾਣੇ ‘ਤੇ ਨੱਚਦੇ ਹੋਏ ਰੀਲ ਬਣਾਈ ਗਈ ਸੀ। ਇਸ ਦੌਰਾਨ ਰੈਡ ਲਾਈਟ ਸੀ। ਇਸ ਦੌਰਾਨ ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਤੋਂ ਜ਼ਮਾਨਤ ਮਿਲ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 20 ਮਾਰਚ ਨੂੰ ਵਾਪਰੀ ਸੀ। ਪੁਲਿਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਔਰਤਾਂ ਨੂੰ ਨੋਟਿਸ ਭੇਜ ਕੇ ਥਾਣੇ ਬੁਲਾਇਆ ਸੀ। ਦੋਵੇਂ ਔਰਤਾਂ ਨੇ ਦੱਸਿਆ ਸੀ ਕਿ ਉਹ ਮੰਦਰ ਤੋਂ ਵਾਪਸ ਆ ਰਹੀਆਂ ਸਨ ਅਤੇ ਉਨ੍ਹਾਂ ਨੇ ਵੀਡੀਓ ਬਣਾਉਣ ਲਈ ਡਾਂਸ ਕੀਤਾ। ਔਰਤਾਂ ਨੇ ਇਹ ਵੀ ਕਿਹਾ ਕਿ ਜਦੋਂ ਆਵਾਜਾਈ ਬੰਦ ਸੀ ਤਾਂ ਉਨ੍ਹਾਂ ਨੇ ਡਾਂਸ ਕੀਤਾ। ਵਾਇਰਲ ਵੀਡੀਓ ਵਿੱਚ ਔਰਤ ਨੂੰ ਜ਼ੈਬਰਾ ਕਰਾਸਿੰਗ ‘ਤੇ ਨੱਚਦੇ ਦੇਖਿਆ ਜਾ ਸਕਦਾ ਹੈ ਅਤੇ ਉਸਦੇ ਪਿੱਛੇ ਵਾਹਨਾਂ ਦੀ ਇੱਕ ਲੰਬੀ ਲਾਈਨ ਹੈ।
ਕਾਂਸਟੇਬਲ ਜਸਬੀਰ ਨੇ ਦੱਸਿਆ ਕਿ ਔਰਤਾਂ ਦੀਆਂ ਹਰਕਤਾਂ ਕਾਰਨ ਟ੍ਰੈਫਿਕ ਜਾਮ ਲੱਗ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਆਵਾਜਾਈ ਦੇ ਪ੍ਰਵਾਹ ਵਿੱਚ ਸਮੱਸਿਆ ਆਈ ਅਤੇ ਹਾਦਸਾ ਵਾਪਰ ਸਕਦਾ ਸੀ। ਇਸ ਲਈ ਉਸਨੇ ਔਰਤ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਵਾਂ ਔਰਤਾਂ ਨੂੰ ਥਾਣੇ ਬੁਲਾਇਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਜਾਂਚ ਤੋਂ ਬਾਅਦ, ਪੁਲਿਸ ਨੇ ਦੋਵਾਂ ਵਿਰੁੱਧ ਐਫਆਈਆਰ ਦਰਜ ਕੀਤੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਪੁਲਿਸ ਸਟੇਸ਼ਨ ਤੋਂ ਹੀ ਜ਼ਮਾਨਤ ਮਿਲ ਗਈ।