ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਦੋ ਨੌਜਵਾਨਾਂ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੰਦੀਪ ਅਤੇ ਪ੍ਰਦੀਪ ਜਿਨ੍ਹਾਂ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਇਹ ਦੋਵੇਂ ਨੌਜਵਾਨ ਐਫਆਈਆਰ ਨੰਬਰ 175/2023 ਵਿੱਚ ਦਰਜ ਇੱਕ ਕਤਲ ਕੇਸ ਵਿੱਚ ਭਗੌੜੇ ਸਨ।
ਇਸ ਦੌਰਾਨ ਅਮਰੀਕਾ ਤੋਂ ਡਿਪੋਰਟੀਆ ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ। ਜਿਸ ਮਗਰੋਂ ਪਟਿਆਲਾ ਪੁਲਿਸ ਨੇ ਦੋਵਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਵਾਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪ੍ਰਦੀਪ ਅਤੇ ਸੰਦੀਪ ਘਰ ਨਹੀਂ ਪਹੁੰਚੇ ਹਨ। ਸਾਰਾ ਪਰਿਵਾਰ ਉਸਦੇ ਘਰ ਆਉਣ ਦੀ ਉਡੀਕ ਕਰ ਰਿਹਾ ਸੀ। ਬਾਅਦ ਵਿੱਚ ਪਤਾ ਲੱਗਾ ਕਿ ਦੋਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਤਨਾਮ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੋਵਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ। ਅਸੀਂ ਦੋਵਾਂ ਨੂੰ ਵਿਦੇਸ਼ ਭੇਜਣ ਲਈ 1.20 ਕਰੋੜ ਰੁਪਏ ਖਰਚ ਕੀਤੇ। ਪੈਸੇ ਲੈਣ ਤੋਂ ਪਹਿਲਾਂ, ਏਜੰਟ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਇੱਕ ਸਾਫ਼ ਰਸਤੇ ਰਾਹੀਂ ਭੇਜੇਗਾ, ਪਰ ਦੋਵੇਂ ਬੱਚਿਆਂ ਨੂੰ ਜੰਗਲ ਦੇ ਰਸਤੇ ਰਾਹੀਂ ਭੇਜ ਦਿੱਤਾ ਗਿਆ।