ਪਟਿਆਲਾ ‘ਚ ਗੱਡੀ ਦੇ ਓਵਰ ਸਪੀਡ ਕਾਰਨ 2 ਗੱਡੀਆਂ ਦੀ ਬਹੁਤ ਹੀ ਜ਼ਬਰਦਸਤ ਟੱਕਰ ਹੋ ਗਈ ਤੇ ਇਸ ਹਾਦਸੇ ਵਿਚ 4 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਭਾਦਸੋਂ ਰੋਡ ‘ਤੇ ਬਖਸ਼ੀਵਾਲੇ ਪਿੰਡ ਵਿਚ ਇਹ ਘਟਨਾ ਵਾਪਰੀ ਹੈ। ਹਾਦਸਾ ਓਵਰਸਪੀਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਨੌਜਵਾਨ ਪਾਸ ਹੋਣ ਦੀ ਖੁਸ਼ੀ ਵਿਚ ਪਾਰਟੀ ਕਰਨ ਗਏ ਸਨ ਤੇ ਵਾਪਸੀ ਵਿਚ ਗੱਡੀਆਂ ਦੀ ਰੇਸਾਂ ਲਗਾ ਰਹੇ ਸਨ ਜਿਸ ਦੌਰਾਨ ਹਾਦਸਾ ਵਾਪਰਿਆ ਹੈ। ਗੱਡੀਆਂ ਬਹੁਤ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। 4 ਵਿਦਿਆਰਥੀਆਂ ਦੀ ਹਾਦਸੇ ਵਿਚ ਜਾਨ ਚਲੀ ਗਈ ਹੈ ਜਦੋਂ ਕਿ 1 ਵਿਦਿਆਰਥੀ ਗੰਭੀਰ ਜ਼ਖਮੀ ਹੈ।