ਪੰਜਾਬ ਦੇ ਲੁਧਿਆਣਾ ਦੇ ਇਕ ਘਰ ਵਿੱਚ ਰੱਖੇ ਨੇਪਾਲੀ ਨੌਕਰ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ ਘਰ ਦੀ ਮਾਲਕਣ ਬਜ਼ੁਰਗ ਔਰਤ ਨੂੰ ਸ਼ੱਕੀ ਹਾਲਾਤਾਂ ‘ਚ ਬੇਹੋਸ਼ ਕਰਕੇ ਘਰ ਲੁੱਟ ਲਿਆ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਦੇ ਜਵਾਈ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਘਟਨਾ ਤੋਂ ਇਕ ਦਿਨ ਪਹਿਲਾਂ ਨੇਪਾਲ ਦੇ ਰਹਿਣ ਵਾਲੇ ਸੂਰਜ ਨੂੰ ਕੰਮ ‘ਤੇ ਰੱਖਿਆ ਸੀ। ਉਸ ਨੇ ਆਪਣੇ ਦੋ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਦੀ ਬਜ਼ੁਰਗ ਸੱਸ ਲਖਵਿੰਦਰ ਕੌਰ (75) ਨੂੰ ਖਾਣੇ ਵਿੱਚ ਕੋਈ ਚੀਜ਼ ਪਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਘਰ ‘ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੇਪਾਲੀ ਨੌਕਰ ਦੀ ਪੁਲਿਸ ਵੈਰੀਫਿਕੇਸ਼ਨ ਅਜੇ ਨਹੀਂ ਹੋਈ ਸੀ। ਬਜ਼ੁਰਗ ਔਰਤ ਨਾਲ ਦੋਸ਼ੀ ਫਰੀਦਕੋਟ ਉਸਦੇ ਰਿਸ਼ਤੇਦਾਰਾਂ ਕੋਲ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ ਆਪਣੇ ਦੋ ਸਾਥੀਆਂ ਨੂੰ ਬੁਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਘਰ ਲੁੱਟ ਲਿਆ।