ਅੱਜ ਨਿੱਕੇ ਸਿੱਧੂ ਦਾ ਪਹਿਲਾ ਜਨਮ ਦਿਨ ਹੈ। ਇਸ ਮੌਕੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ ਤੇ ਦਿਲ ਦੇ ਜਜ਼ਬਾਤਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਹੈ ਤੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਵੀ ਜਿਕਰ ਕੀਤਾ ਹੈ।
ਮਾਂ ਚਰਨ ਕੌਰ ਨੇ ਲਿਖਿਆ-
“ਤੇਰੇ ਆਉਣ ਨਾਲ, ਦਿਲਾਂ ‘ਚ ਅਮਰ ਸੁਰ ਛਿੜਿਆ”
“ਜਿਵੇਂ ਟੁੱਟੇ ਤਾਰਿਆਂ ਨੂੰ ਨਵਾਂ ਅਕਾਸ਼ ਜੁੜਿਆ”
“ਸਿੱਧੂ ਦੀ ਰੂਹ ਤੇਰੇ ‘ਚ ਇਉਂ ਵਸਦੀ ਏ”
“ਜਿਵੇਂ ਮਿੱਟੀ ‘ਚ ਖੁਸ਼ਬੂ ਹਮੇਸ਼ਾ ਰਸਦੀ ਏ”
“ਤੇਰੀ ਹਰ ਕਿਲਕਾਰੀ ਇੱਕ ਨਵਾਂ ਰਾਗ ਸੁਣਾਉਂਦੀ ਏ”
“ਉਸਦੀ ਆਵਾਜ ਤੇਰੇ ‘ਚ ਇਉਂ ਵਸਦੀ ਏ”
“ਤੂੰ ਵੱਡਾ ਹੋ ਕੇ ਉਸਦਾ ਸੁਪਨਾ ਸੱਚ ਕਰਨਾ ਏ”
“ਉਸਦੇ ਗੀਤਾਂ ਨੂੰ ਦੁਨੀਆਂ ‘ਚ ਫੇਰ ਰੁਸ਼ਨਾਉਣਾ ਏ ”
“ਤੇਰੀਆਂ ਅੱਖਾਂ ‘ਚ, ਉਸਦਾ ਨੂਰ ਦਿਖਾਈ ਦਿੰਦਾ ਏ”
“ਜਿਵੇਂ ਚੰਨ ਰੋਸ਼ਨੀ, ਚਾਰੇ ਪਾਸੇ ਫੈਲਾਉਂਦਾ ਏ”
“ਰੱਬ ਕਰੇ ਤੂੰ ਸਦਾ ਖੁਸ਼ੀਆਂ ਮਾਣਦਾ ਰਹੇ”
“ਤੇਰੇ ਦਿਲ ‘ਚ ਪਿਆਰ ਦਾ ਦੀਵਾ ਜਗਦਾ ਰਹੇ”
“ਜਨਮ ਦਿਨ ਮੁਬਾਰਕ ਸਾਡੇ ਅਮਲੋਕ ਹੀਰੇ”
“ਤੇਰੀ ਜ਼ਿੰਦਗੀ ਹੋਵੇ ਸਦਾ ਖੁਸ਼ੀਆਂ ਦੇ ਘੇਰੇ”
“ਤੇਰੇ ਆਉਣ ਨਾਲ ਦਿਲਾਂ ‘ਚ ਆਸ ਮੁੜ ਜਾਗੀ ਏ ਪੁੱਤ”
ਇਸ ਤਰ੍ਹਾਂ ਮਾਂ ਚਰਨ ਕੌਰ ਵੱਲੋਂ ਆਪਣੇ ਪੁੱਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ। ਭਾਵੇਂ ਨਿੱਕੇ ਸਿੱਧੂ ਦੇ ਆਉਣ ਨਾਲ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਦੇ ਮਨ ਵਿਚ ਜਿਊਣ ਦੀ ਆਸ ਜਾਗੀ ਹੈ ਪਰ ਫਿਰ ਵੀ ਸਿੱਧੂ ਮੂਸੇਵਾਲਾ ਦੀ ਯਾਦ ਉਨ੍ਹਾਂ ਨੂੰ ਸਤਾਉਂਦੀ ਰਹਿੰਦੀ ਹੈ।