ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਦੇ ਫੀਲਡ ਗੰਜ ਇਲਾਕੇ ਦੇ ਪੋਲਿੰਗ ਬੂਥ ਦਾ ਨਿਰੀਖਣ ਕਰਨ ਪਹੁੰਚੇ। ਰਾਜਾ ਵੜਿੰਗ ਨੇ ਕਿਹਾ ਕਈ ਇਲਾਕਿਆਂ ਤੋਂ ਸ਼ਕਾਇਤਾਂ ਸਾਹਮਣੇ ਆਈਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਹਰ ਬੂਥ ‘ਤੇ ਪਹੁੰਚਣ ਦੇ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਅਜੇ ਤੱਕ ਮਾਲਕ ਦੀ ਲੁਧਿਆਣਾ ਦੇ ਕਿਰਪਾ ਹੈ। ਉਨ੍ਹਾਂ ਕਹਿਹ ਜਿਸ ਤਰ੍ਹਾਂ ਬੂਥਾਂ ‘ਤੇ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਹਨ ਉਹ ਵੱਡੀ ਬਹੁਮਤ ਦੇ ਨਾਲ ਜਿੱਤ ਹਾਸਲ ਕਰਨਗੇ। ਉਨ੍ਹਾਂ ਦੱਸਿਆ ਕੀ ਸਿਰਫ ਦੋ ਤਿੰਨ ਥਾਵਾਂ ‘ਤੇ ਪਰੇਸ਼ਾਨੀ ਆ ਰਹੀ ਸੀ ਪਰ ਜ਼ਿਆਦਾਤਕ ਅਜੇ ਤੱਕ ਸਭ ਸਹੀ ਚੱਲ ਰਿਹਾ ਹੈ।