ਅਮਰੀਕਾ ਦੇ ਨਿਊਯਾਰਕ ਸੂਬੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪੰਜਾਬ ਮੂਲ ਦੇ ਇੱਕ ਸਰਜਨ, ਉਸਦੇ ਪਤੀ ਅਤੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਨੂੰ ਕੋਲੰਬੀਆ ਕਾਉਂਟੀ ਹਵਾਈ ਅੱਡੇ ‘ਤੇ ਉਤਰਨ ਤੋਂ ਠੀਕ ਪਹਿਲਾਂ ਵਾਪਰਿਆ। ਸਰਜਨ ਦੀ ਪਛਾਣ ਡਾ. ਜੋਏ ਸੈਣੀ ਵਜੋਂ ਹੋਈ ਹੈ, ਜੋ ਕਿ ਇੱਕ ਯੂਰੋਗਾਇਨੀਕੋਲੋਜਿਸਟ ਅਤੇ ਮਹਿਲਾ ਪੇਲਵਿਕ ਰੀਸਕ੍ਰਨਕਟਿਵ ਸਰਜਨ ਹੈ। ਉਸ ਦੇ ਪਤੀ ਮਾਈਕਲ ਗ੍ਰੌਫ, ਧੀ ਕਰੀਨਾ ਗ੍ਰੌਫ, ਪੁੱਤਰ ਜੇਰੇਡ ਗ੍ਰੌਫ, ਅਤੇ ਉਸ ਦੇ ਸਾਥੀ ਜੇਮਜ਼ ਸੈਂਟੋਰੋ ਅਤੇ ਅਲੈਕਸੀਆ ਕੁਇਨੋਟਸ ਡੁਆਰਟੇ ਵੀ ਜਹਾਜ਼ ਵਿੱਚ ਸਵਾਰ ਸਨ। ਜਹਾਜ਼ ਦਾ ਪਾਇਲਟ ਸਜਰਨਾ ਦਾ ਪਤੀ ਸੀ।
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਦੇ ਜਾਂਚਕਰਤਾ ਅਲਬਰਟ ਨਿਕਸਨ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਹਾਜ਼, ਇੱਕ ਮਿਤਸੁਬੀਸ਼ੀ MU2B, ਨੇ ਨਿਊਯਾਰਕ ਸਿਟੀ ਦੇ ਉਪਨਗਰੀਏ ਵੈਸਟਚੇਸਟਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਕੋਲੰਬੀਆ ਕਾਉਂਟੀ ਹਵਾਈ ਅੱਡੇ ‘ਤੇ ਉਤਰਨਾ ਸੀ।
ਉਨ੍ਹਾਂ ਕਿਹਾ ਕਿ ਪਾਇਲਟ ਪਹਿਲੀ ਲੈਂਡਿੰਗ ਤੋਂ ਖੁੰਝ ਗਿਆ ਅਤੇ ਦੂਜੀ ਵਾਰ ਲੈਂਡਿੰਗ ਦੀ ਇਜਾਜ਼ਤ ਮੰਗੀ। ਪਰ ਹਵਾਈ ਆਵਾਜਾਈ ਕੰਟਰੋਲ ਨੇ ਜਹਾਜ਼ ਨੂੰ ਅਸਧਾਰਨ ਤੌਰ ‘ਤੇ ਹੇਠਾਂ ਉੱਡਦੇ ਦੇਖਿਆ ਅਤੇ ਚੇਤਾਵਨੀ ਜਾਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਾਇਲਟ ਨੇ ਕੋਈ ਜਵਾਬ ਨਹੀਂ ਦਿੱਤਾ। ਜਹਾਜ਼ ਮੈਸੇਚਿਉਸੇਟਸ ਰਾਜ ਦੀ ਸਰਹੱਦ ਦੇ ਨੇੜੇ ਹਵਾਈ ਅੱਡੇ ਤੋਂ ਲਗਭਗ 10 ਮੀਲ ਦੂਰ ਹਾਦਸਾਗ੍ਰਸਤ ਹੋ ਗਿਆ।