Sunday, November 17, 2024
spot_img

ਨਹੀਂ ਬਣਨਗੇ ਪਾਸਪੋਰਟ, ਅੱਜ ਤੋਂ ਐਨੇ ਸਮੇਂ ਤੱਕ ਠੱਪ ਰਹਿਣਗੀਆਂ ਸੇਵਾਵਾਂ ! ਪੜ੍ਹੋ ਪੂਰਾ ਮਾਮਲਾ

Must read

ਪੂਰੇ ਦੇਸ਼ ‘ਚ ਪਾਸਪੋਰਟ ਸਰਵਿਸ 5 ਦਿਨਾਂ ਲਈ ਬੰਦ ਰਹੇਗੀ। ਪਾਸਪੋਰਟ ਡਿਪਾਰਟਮੈਂਟ ਵੱਲੋਂ ਐਡਵਾਇਜ਼ਰੀ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਜਾਰੀ ਕੀਤੇ ਗਏ ਸਾਰੇ ਅਪਾਇੰਟਮੈਂਟ ਫਿਰ ਤੋਂ ਸ਼ਡਿਊਲ ਕੀਤੇ ਜਾਣਗੇ। ਸਰਕਾਰ ਨੇ ਕਿਹਾ ਕਿ ਪਾਸਪੋਰਟ ਅਪਲਾਈ ਕਰਨ ਲਈ ਆਨਲਾਈਨ ਪੋਰਟਲ ਤਕਨੀਕੀ ਰੱਖ-ਰਖਾਅ ਪ੍ਰਕਿਰਿਆ ਕਾਰਨ ਅਗਲੇ ਪੰਜ ਦਿਨਾਂ ਲਈ ਬੰਦ ਰਹੇਗਾ। ਇਸ ਦੌਰਾਨ ਕੋਈ ਨਵੀਂ ਅਪਾਇੰਟਮੈਂਟ ਸ਼ਡਿਊਲ ਨਹੀਂ ਕੀਤੀ ਜਾ ਸਕੇਗੀ। ਇਸਦੇ ਨਾਲ ਹੀ ਪਹਿਲਾਂ ਤੋਂ ਬੁੱਕ ਕੀਤੀ ਗਈ ਅਪਾਇੰਟਮੈਂਟ ਮੁੜ ਤੋਂ ਸ਼ਡਿਊਲ ਕੀਤੀ ਜਾਵੇਗੀ।

ਪਾਸਪੋਰਟ ਸੇਵਾ ਪੋਰਟਲ ‘ਤੇ ਜਾਰੀ ਇੱਕ ਨੋਟ ਵਿੱਚ ਕਿਹਾ ਗਿਆ ਹੈ ਕਿ ਪਾਸਪੋਰਟ ਸੇਵਾ ਪੋਰਟਲ 29 ਅਗਸਤ ਨੂੰ ਰਾਤ 8 ਵਜੇ ਤੋਂ 2 ਸਤੰਬਰ ਸਵੇਰੇ 6 ਵਜੇ ਤੱਕ ਤਕਨੀਕੀ ਰੱਖ-ਰਖਾਅ ਦੇ ਲਈ ਬੰਦ ਰਹੇਗਾ। ਜਿਸ ਕਾਰਨ ਇਹ ਨਾਗਰਿਕਾਂ ਤੇ ਸਾਰੇ MEA/RPO/BOI/ISP/DoP/ਪੁਲਿਸ ਅਧਿਕਾਰੀਆਂ ਦੇ ਲਈ ਸਿਸਟਮ ਉਪਲਬਧ ਨਹੀਂ ਰਹੇਗਾ। 30 ਅਗਸਤ 2024 ਦੇ ਲਈ ਪਹਿਲਾਂ ਤੋਂ ਬੁੱਕ ਕੀਤੀ ਗਈ ਅਪਾਇੰਟਮੈਂਟ ਨੂੰ ਫਿਰ ਤੋਂ ਸ਼ਡਿਊਲ ਕੀਤਾ ਜਾਵੇਗਾ। ਇਸਦੀ ਸੂਚਨਾ ਅਪਲਾਈ ਕਰਨ ਵਾਲਿਆਂ ਨੂੰ ਸਮੇਂ ਤੋਂ ਪਹਿਲਾਂ ਹੀ ਦੇ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਇੱਕ ਆਮ ਤੇ ਨਿਯਮਿਤ ਪ੍ਰਕਿਰਿਆ ਹੈ। ਅਪਾਇੰਟਮੈਂਟ ਨੂੰ ਫਿਰ ਤੋਂ ਸ਼ਡਿਊਲ ਕਰਨ ਦੇ ਲਈ ਸਾਡੇ ਕੋਲ ਹਮੇਸ਼ਾ ਯੋਜਨਾ ਹੁੰਦੀ ਹੈ। ਪਾਸਪੋਰਟ ਸੇਵਾ ਕੇਂਦਰ ਦੇ ਲਈ ਰੱਖ-ਰਖਾਅ ਦੀ ਯੋਜਨਾ ਹਮੇਸ਼ਾ ਪਹਿਲਾਂ ਤੋਂ ਹੀ ਬਣਾਈ ਜਾਂਦੀ ਹੈ, ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਇਸ ਲਈ ਅਪਾਇੰਟਮੈਂਟ ਮੁੜ ਸ਼ਡਿਊਲ ਕਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article