ਪੰਜਾਬ ਦੇ ਲੁਧਿਆਣਾ ‘ਚ ਨਸ਼ਾ ਤਸਕਰੀ ਮਾਮਲੇ ‘ਚ ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੱਕ ਹੈ ਕਿ ਹੈਰੋਇਨ ਸਰਹੱਦੀ ਖੇਤਰ ਤੋਂ ਲਿਆ ਕੇ ਸ਼ਹਿਰ ਵਿੱਚ ਪਹੁੰਚਾਈ ਜਾ ਰਹੀ ਸੀ।
ਅਸਲ ਵਿੱਚ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਉਸ ਕੋਲੋਂ 5 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਮੁਲਜ਼ਮ ਇਲਾਕੇ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਇੰਸਪੈਕਟਰ ਸੋਹਣ ਲਾਲ CIA-1 ਨੇ ਚੈਕਿੰਗ ਦੌਰਾਨ ਮੁਲਜ਼ਮ ਕੁੰਵਰਪਾਲ ਵਾਸੀ ਅਸ਼ੋਕ ਨਗਰ, ਖੰਜੂਰ ਚੌਕ ਸਲੇਮ ਟਾਬਰੀ ਨੂੰ ਰੋਕ ਕੇ ਮੁਲਜ਼ਮ ਕੋਲੋਂ 5 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਪੁਲਿਸ ਨੇ ਨਸ਼ਾ ਤਸਕਰ ਕੋਲੋਂ 10,400 ਰੁਪਏ ਵੀ ਬਰਾਮਦ ਹੋਏ। ਥਾਣਾ ਸਲੇਮ ਟਾਬਰੀ ਦੀ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਫਿਲਹਾਲ ਪੁਲਿਸ ਨਸ਼ਾ ਤਸਕਰ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਇੰਨੀ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਕਿੱਥੇ ਪਹੁੰਚਾਏ ਅਤੇ ਉਸ ਨੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ।