ਆਪਣੇ ਸਬਸਕ੍ਰਾਇਬਰਾਂ ਲਈ ਮੇਗਾ ਉਦਘਾਟਨ ਆਫਰ ਦੀ ਘੋਸ਼ਣਾ, Noise ਅਤੇ Pebble ਨਾਲ ਹੱਥ ਮਿਲਾਏ
Kableone, ਨਵੇਂ ਗਲੋਬਲ OTT ਪਲੇਟ ਫਾਰਮ ਦਾ ਸਾਫ਼ਟ ਲਾਂਚ ਹੋ ਚੁੱਕਾ ਹੈ। ਇਸ ਦੇ ਨਾਲ ਹੀ ਬਹੁਤ ਵੱਡੀ ਪੰਜਾਬੀ ਫ਼ਿਲਮ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ‘ਸੁਬੇਦਾਰ ਜੋਗਿੰਦਰ ਸਿੰਘ’ ਰਿਲੀਜ਼ ਕੀਤੀ ਗਈ। ਸਾਫ਼ਟ ਲਾਂਚ ਤੋਂ ਬਾਅਦ, ਪਲੇਟ ਫਾਰਮ ਨੂੰ ਦੁਨੀਆਂ ਭਰ ਦੇ ਲਗਭਗ 171 ਦੇਸ਼ਾਂ ਤੋਂ ਪਾਜ਼ੀਟਿਵ ਪ੍ਰਤੀਕਿਰਿਆਵਾਂ ਅਤੇ ਐਪਡਾਊਨ ਲੋਡ ਮਿਲ ਰਹੇ ਹਨ, ਅਤੇ ਇਹ ਪਲੇਟ ਫ਼ਾਰਮ ਗਲੋਬਲ ਦਰਸ਼ਕਾਂ ਤੋਂ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ। Kableone ਦਾ ਸਾਫ਼ਟ ਲਾਂਚ ਕੀਤਾ ਗਿਆ ਅਤੇ ਵਡੀਆਂ ਪੰਜਾਬੀ ਫ਼ਿਲਮਾਂ ਵਿੱਚੋਂ ਇੱਕ, ‘ਸੁਬੇਦਾਰ ਜੋਗਿੰਦਰ ਸਿੰਘ’, ਪ੍ਰੀਮੀਅਰ ਕੀਤੀ ਗਈ। ਸਾਫ਼ਟ ਲਾਂਚ ਦੇ ਨਾਲ, ਪਲੇਟ ਫ਼ਾਰਮ ਨੇ ਆਪਣੇ ਸਬਸਕ੍ਰਿਪਸ਼ਨ ਪੈਕੇਜਾਂ ਦੇ ਸੰਬੰਧ ਵਿੱਚ ਇੱਕ ਆਕਰਸ਼ਕ ਆਫ਼ਰ ਦੀ ਘੋਸ਼ਣਾ ਕੀਤੀ ਹੈ।ਐਪ ਵਿੱਚ ਸਬਸਕ੍ਰਾਇਬਰਾਂ ਲਈ ਕਈ ਸਬਸਕ੍ਰਿਪਸ਼ਨ ਪੈਕ ਉਪਲਬਧ ਹਨ। Kableone ਦਾ ਸਲਾਨਾ ਸਬਸਕ੍ਰਾਇਬਰ ਇੱਕ ਵਾਇਰਲੈਸ Noise ਹੈਡਫੋਨ, ਜਿਸ ਦੀ ਕੀਮਤ 5999/- ਹੈ, ਆਪਣੇ ਉਦਘਾਟਨ ਆਫਰ ਵਿੱਚ ਮੁਫ਼ਤ ਵਿੱਚ ਪ੍ਰਾਪਤ ਕਰੇਗਾ।ਬੇਸਿਕ ਸਲਾਨਾ ਅਤੇ ਬਾਈ-ਐਨੂਅਲ ਪ੍ਰੀਮੀਅਮ ਪਲਾਨ (INR 2500/-) ਦੇ ਸਬਸਕ੍ਰਾਇਬਰਾਂ ਨੂੰ Pebble ਦੇ ਇਅਰ ਬਡਸ ਮੁਫਤ ਵਿੱਚ ਮਿਲਣਗੇ। ਹਰ ਹਫ਼ਤੇ https://kableone.com ‘ਤੇ ਇੱਕ ਨਵੀਂ ਫ਼ਿਲਮ ਵਿਖਾਉਣ ਦੇ ਵਾਅਦੇ ਨਾਲ ਅਤੇ ਆਕਰਸ਼ਕ ਉਦਘਾਟਨ ਆਫ਼ਰਾਂ ਦੇ ਨਾਲ, ਪਲੇਟਫ਼ਾਰਮ ਦਾ ਪੰਜਾਬ ਦੀਆਂ ਕਹਾਣੀਆਂ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮਕਸਦ ਹੈ।Kableone ਦੇ ਸੀਈਓ ਸਿਮਰਨਜੀਤਸਿੰਘ ਨੇ ਕਿਹਾ, “ਅਸੀਂ ਫ਼ਿਲਹਾਲ ਐਪ ਦਾ ਸਾਫ਼ਟ ਲਾਂਚ ਕਰ ਚੁੱਕੇ ਹਾਂ।ਇਸ ਸਾਫ਼ਟ ਲਾਂਚ ਵਿੱਚ ਐਪ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਲਾਈਵ ਹਨ। ਮੁੱਖ ਲਾਂਚ ਹਜੇ ਬਾਕੀ ਹੈ। ਅਸੀਂ ਇਸ ਨੂੰ ਅਗਲੇ ਤਿਮਾਹੀ ਦੇ ਆਸਪਾਸ ਟਾਰਗੇਟ ਕਰ ਰਹੇ ਹਾਂ, ਅਤੇ ਇਹ ਸਾਡੀ ਗ੍ਰੈਂਡ ਕਾਂਟੈਂਟ ਅਨਾਊਂਸਮੈਂਟ ਹੋਵੇਗੀ। ਤਦ ਤੱਕ ਅਸੀਂ ਆਪਣੇ ਸਬਸਕ੍ਰਾਇਬਰਾਂ ਨੂੰ ਹਰ ਹਫ਼ਤੇ ਨਵੀਆਂ ਫ਼ਿਲਮਾਂ ਵਿਖਾਉਂਦੇ ਰਹਾਂਗੇ ਅਤੇ ਸਾਡੇ ਕੋਲ ਸਾਰੇ ਸਬਸਕ੍ਰਾਇਬਰਾਂ ਲਈ ਇੱਕ ਬੰਪਰ ਆਫਰ ਹੈ।” ਪਲੇਟਫਾਰਮ IOS, Android, Fire Stick, Samsung Tizen, Cloud OS, Apple TV, LG ਅਤੇ ਕਈ ਹੋਰ ਤੇ ਡਾਊਨਲੋਡ ਅਤੇ ਸਬਸਕ੍ਰਿਪਸ਼ਨ ਲਈ ਉਪਲਬਧ ਹੈ।”